For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਪੱਟੀ: ਖ਼ਾਨ ਯੂਨਿਸ ’ਚ ਪਰਤਣ ਲੱਗੇ ਫ਼ਲਸਤੀਨੀ

07:13 AM Apr 09, 2024 IST
ਗਾਜ਼ਾ ਪੱਟੀ  ਖ਼ਾਨ ਯੂਨਿਸ ’ਚ ਪਰਤਣ ਲੱਗੇ ਫ਼ਲਸਤੀਨੀ
ਖ਼ਾਨ ਯੂਨਿਸ ’ਚ ਤਬਾਹੀ ਦਾ ਮੰਜ਼ਰ ਦੇਖ ਕੇ ਝੂਰਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਦੀਰ ਅਲ-ਬਾਲਾਹ, 8 ਅਪਰੈਲ
ਇਜ਼ਰਾਈਲ ਵੱਲੋਂ ਇਲਾਕੇ ’ਚੋਂ ਫ਼ੌਜ ਹਟਾਉਣ ਦੇ ਐਲਾਨ ਮਗਰੋਂ ਫ਼ਲਸਤੀਨੀ ਖ਼ਾਨ ਯੂਨਿਸ ’ਚ ਪਰਤਣ ਲੱਗ ਪਏ ਹਨ। ਗਾਜ਼ਾ ਪੱਟੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੁਣ ਪਛਾਣ ’ਚ ਨਹੀਂ ਆ ਰਿਹਾ ਹੈ। ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ। ਬਹੁਤੀਆਂ ਇਮਾਰਤਾਂ ਨਸ਼ਟ ਹੋ ਚੁੱਕੀਆਂ ਹਨ ਅਤੇ ਉਥੇ ਮਲਬੇ ਦੇ ਢੇਰ ਨਜ਼ਰ ਆ ਰਹੇ ਹਨ। ਜੰਗ ਕਾਰਨ ਸਕੂਲ ਅਤੇ ਹਸਪਤਾਲ ਵੀ ਨੁਕਸਾਨੇ ਜਾ ਚੁੱਕੇ ਹਨ। ਇਜ਼ਰਾਈਲ ਨੇ ਖ਼ਾਨ ਯੂਨਿਸ ’ਤੇ ਦਸੰਬਰ ’ਚ ਕਬਜ਼ਾ ਕਰ ਲਿਆ ਸੀ। ਜੰਗ ਹੁਣ ਸੱਤਵੇਂ ਮਹੀਨੇ ’ਚ ਦਾਖ਼ਲ ਹੋ ਗਈ ਹੈ ਅਤੇ 33 ਹਜ਼ਾਰ ਤੋਂ ਵਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। ਕਰੀਬ ਚਾਰ ਮਹੀਨਿਆਂ ਮਗਰੋਂ ਪਰਤੇ ਇਲਾਕੇ ਦੇ ਨਿਵਾਸੀ ਮਹਿਮੂਦ ਅਬਦਲ-ਗਨੀ ਨੇ ਕਿਹਾ ਕਿ ਕਈ ਥਾਵਾਂ ਖਾਸ ਕਰਕੇ ਸਿਟੀ ਸੈਂਟਰ ਹੁਣ ਰਹਿਣ ਯੋਗ ਨਹੀਂ ਰਿਹਾ। ‘ਮੇਰਾ ਅਤੇ ਗੁਆਂਢੀਆਂ ਦੇ ਘਰ ਮਲਬੇ ’ਚ ਤਬਦੀਲ ਹੋ ਚੁੱਕੇ ਹਨ।’ ਖ਼ਾਨ ਯੂਨਿਸ ’ਚੋਂ ਇਜ਼ਰਾਇਲੀ ਫ਼ੌਜ ਦੀ ਵਾਪਸੀ ਨਾਲ ਹਮਾਸ ਖ਼ਿਲਾਫ਼ ਜੰਗ ਦਾ ਅਹਿਮ ਪੜਾਅ ਮੁਕੰਮਲ ਹੋਣ ਦੇ ਸੰਕੇਤ ਹਨ। ਇਜ਼ਰਾਈਲ ਨੇ ਕਿਹਾ ਕਿ ਖ਼ਾਨ ਯੂਨਿਸ ਹਮਾਸ ਦਾ ਗੜ੍ਹ ਸੀ ਅਤੇ ਉਨ੍ਹਾਂ ਵਿਸ਼ੇਸ਼ ਅਪਰੇਸ਼ਨ ਦੌਰਾਨ ਹਜ਼ਾਰਾਂ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਫ਼ੌਜ ਦੀ ਮੌਜੂਦਗੀ ਨਾ ਹੋਣ ਕਾਰਨ ਹਮਾਸ ਮੁੜ ਤੋਂ ਖ਼ਾਨ ਯੂਨਿਸ ’ਚ ਆਪਣੀ ਪਕੜ ਬਣਾ ਸਕਦਾ ਹੈ। ਖ਼ਾਨ ਯੂਨਿਸ ਦਾ ਮੁੱਖ ਨਾਸਿਰ ਹਸਪਤਾਲ ਵੀ ਇਜ਼ਰਾਇਲੀ ਫ਼ੌਜ ਦੇ ਨਿਸ਼ਾਨੇ ’ਤੇ ਸੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×