ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਾਜ਼ਾ: ਸਕੂਲ ’ਤੇ ਹਮਲੇ ’ਚ 33 ਸ਼ਰਨਾਰਥੀ ਹਲਾਕ

07:43 AM Jun 07, 2024 IST
ਨੁਸਰਤ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਹਮਲੇ ਮਗਰੋਂ ਤਬਾਹ ਹੋਏ ਸਕੂਲ ਦੀ ਇਮਾਰਤ। -ਫੋਟੋ: ਰਾਇਟਰਜ਼

ਦੀਰ ਅਲ-ਬਲਾਹ, 6 ਜੂਨ
ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਦੇ ਇਕ ਸਕੂਲ ’ਤੇ ਕੀਤੇ ਗਏ ਹਮਲੇ ’ਚ 33 ਸ਼ਰਨਾਰਥੀ ਮਾਰੇ ਗਏ। ਮ੍ਰਿਤਕਾਂ ’ਚ 14 ਫ਼ਲਸਤੀਨੀ ਔਰਤਾਂ ਅਤੇ 9 ਬੱਚੇ ਸ਼ਾਮਲ ਹਨ। ਇਸੇ ਤਰ੍ਹਾਂ ਇਕ ਘਰ ’ਤੇ ਹਮਲੇ ’ਚ 6 ਵਿਅਕਤੀ ਮਾਰੇ ਗਏ ਹਨ। ਦੋਵੇਂ ਹਮਲੇ ਨੁਸੇਰਤ ’ਚ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਕਿ ਹਮਾਸ ਦਹਿਸ਼ਤਗਰਦ ਸਕੂਲ ਅੰਦਰੋਂ ਹਮਲੇ ਦੀਆਂ ਸਾਜ਼ਿਸ਼ਾਂ ਘੜ ਰਹੇ ਸਨ।
ਇਜ਼ਰਾਇਲੀ ਫ਼ੌਜ ਨੇ ਮੱਧ ਗਾਜ਼ਾ ’ਚ ਨਵੇਂ ਸਿਰੇ ਤੋਂ ਜ਼ਮੀਨੀ ਅਤੇ ਹਵਾਈ ਹਮਲੇ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹਮਾਸ ਦਹਿਸ਼ਤਗਰਦਾਂ ਨੇ ਮੁੜ ਤੋਂ ਉਥੇ ਟਿਕਾਣੇ ਬਣਾ ਲਏ ਹਨ। ਚਸ਼ਮਦੀਦਾਂ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਅਲ-ਸਾਰਦੀ ਸਕੂਲ ’ਤੇ ਤੜਕੇ ਹਮਲਾ ਕੀਤਾ ਗਿਆ ਜਿਥੇ ਸੰਯੁਕਤ ਰਾਸ਼ਟਰ ਦੀ ਫ਼ਲਸਤੀਨੀ ਸ਼ਰਨਾਰਥੀਆਂ ਬਾਰੇ ਏਜੰਸੀ ਵੱਲੋਂ ਕੈਂਪ ਚਲਾਇਆ ਜਾ ਰਿਹਾ ਹੈ। ਉੱਤਰੀ ਗਾਜ਼ਾ ’ਚ ਬੰਬਾਰੀ ਤੋਂ ਬਚ ਕੇ ਆਏ ਫ਼ਲਸਤੀਨੀਆਂ ਨੇ ਇਸ ਸਕੂਲ ’ਚ ਪਨਾਹ ਲਈ ਹੋਈ ਹੈ। ਗਾਜ਼ਾ ਸ਼ਹਿਰ ਤੋਂ ਉੱਜੜੇ ਅਯਮਾਨ ਰਾਸ਼ਿਦ ਨੇ ਦੱਸਿਆ ਕਿ ਸਕੂਲ ਦੀਆਂ ਦੂਜੀ ਅਤੇ ਤੀਜੀ ਮੰਜ਼ਿਲਾਂ ’ਤੇ ਮਿਜ਼ਾਈਲਾਂ ਡਿੱਗੀਆਂ ਜਿਥੇ ਪਰਿਵਾਰ ਠਹਿਰੇ ਹੋਏ ਸਨ।
ਪਿਛਲੇ ਹਫ਼ਤੇ ਰਾਫ਼ਾਹ ’ਚ ਇਕ ਕੈਂਪ ਨੇੜੇ ਹਮਲਾ ਹੋਇਆ ਸੀ ਜਿਸ ਮਗਰੋਂ ਟੈਂਟਾਂ ’ਚ ਅੱਗ ਲੱਗ ਗਈ ਅਤੇ 45 ਵਿਅਕਤੀ ਮਾਰੇ ਗਏ ਸਨ। ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਹਮਾਸ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਮੌਤਾਂ ਕਾਰਨ ਕੌਮਾਂਤਰੀ ਪੱਧਰ ’ਤੇ ਇਜ਼ਰਾਈਲ ਨੂੰ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਇਹ ਮੰਦਭਾਗਾ ਹਾਦਸਾ ਸੀ। ਫ਼ੌਜ ਨੇ ਕਿਹਾ ਕਿ ਧਮਾਕਿਆਂ ਕਾਰਨ ਅੱਗ ਲੱਗੀ ਹੋ ਸਕਦੀ ਹੈ। -ਏਪੀ

Advertisement

Advertisement