ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਣਕ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ

07:45 AM Dec 11, 2023 IST
ਜਾਗਰੂਕਤਾ ਕੈਂਪ ਦੌਰਾਨ ਅਗਾਂਹਵਧੂ ਕਿਸਾਨਾਂ ਨਾਲ ਖੇਤੀਬਾੜੀ ਮਾਹਿਰ।

ਗੁਰਨਾਮ ਚੌਹਾਨ
ਪਾਤੜਾਂ, 10 ਦਸੰਬਰ
ਕੇਂਦਰੀ ਕਣਕ ਦੇ ਖੋਜ ਸੰਸਥਾਨ ਕਰਨਾਲ ਵੱਲੋਂ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ ਕਣਕ ਦੀਆਂ ਕਿਸਮਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਿੰਡ ਖਾਸਪੁਰ ਵਿੱਚ ਅਗਾਂਹਵਧੂ ਕਿਸਾਨ ਮੋਹਦਿਲ ਸੰਧੂ ਅਤੇ ਗੁਰਮੀਤ ਸਿੰਘ ਦੇ ਫਾਰਮ ਹਾਊਸ ’ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਮੁੱਖ ਮਹਿਮਾਨ ਕਮਿਸ਼ਨਰ ਖੇਤੀਬਾੜੀ ਭਾਰਤ ਸਰਕਾਰ ਡਾਕਟਰ ਪੀਕੇ ਸਿੰਘ ਤੇ ਵਿਸ਼ੇਸ਼ ਮਹਿਮਾਨ ਵਜੋਂ ਆਈਏਆਰਆਈ ਕਰਨਾਲ ਦੇ ਡਾਇਰੈਕਟਰ ਡਾਕਟਰ ਗਿਆਨੇਂਦਰ ਸਿੰਘ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਸੰਸਥਾ ਨਾਲ ਜੁੜਕੇ ਖੇਤੀ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾਕਟਰ ਪੀਕੇ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਖੇਤੀਬਾੜੀ ਦੇ ਖੇਤਰ ਵਿੱਚ ਉਤਪਾਦਨ ਵੱਡੀ ਲੋੜ ਸੀ ਪਰ ਅੱਜ ਦੇ ਸਮੇਂ ਵਿੱਚ ਉਤਪਾਦਨ ਦੀ ਲੋੜ ਉਨੀ ਨਹੀਂ ਜਿੰਨੀ ਕੁਆਲਿਟੀ ਦੇ ਸੁਧਾਰ ਅਤੇ ਪ
ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਨਾਲ ਅਨਾਜ ਦੀਆਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਪੌਸ਼ਕ ਤੱਤਾਂ ਨਾਲ ਭਰਪੂਰ ਹੋਣ। ਆਈਏਆਰਆਈ ਦੇ ਡਾਇਰੈਕਟਰ ਡਾਕਟਰ ਗਿਆਨਏਂਦਰ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਕਣਕ ਅਤੇ ਜੌਂ ਦੀਆਂ ਬਹੁਤ ਸਾਰੀਆਂ ਕਿਸਮਾਂ ਇਜ਼ਾਦ ਕੀਤੀਆਂ ਗਈਆਂ ਹਨ ਜੋ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਾਤਾਵਰਨ ਦੇ ਅਨੁਕੂਲ ਹਨ। ਉਨ੍ਹਾਂ ਕਣਕ ਦੀਆਂ ਨਵੀਆਂ ਕਿਸਮਾਂ ਐਚਡੀ 3385, ਐਚਡੀ 3386, ਡੀਬੀਡਬਲਿਯੂ 377, ਡੀਬੀਡਬਲਿਯੂ 359, ਡੀਬੀਡਬਲਿਯੂ 370, ਡੀਬੀਡਬਲਿਯੂ 371, ਡੀਬੀਡਬਲਿਯੂ 377 ਕਿਸਾਨਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸਮਾਗਮ ਦੇ ਅੰਤ ਵਿੱਚ ਅਗਾਂਵਧੂ ਕਿਸਾਨ ਮੋਹਦਿਲ ਸਿੰਘ ਅਤੇ ਗੁਰਮੀਤ ਸਿੰਘ ਸੰਧੂ ਨੇ ਆਏ ਮਹਿਮਾਨਾਂ, ਖੇਤੀਬਾੜੀ ਮਾਹਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਖਾਸਪੁਰ ਦੇ ਸਰਪੰਚ ਗੁਰਵਿੰਦਰ ਸਿੰਘ, ਮਾਲਕ ਸਿੰਘ ਸਰਪੰਚ ਦੁਤਾਲ, ਇੰਦਰਜੀਤ ਸਿੰਘ ਸੰਧੂ ਐਮਡੀ ਦਿਆਲ ਸੀਡਸ, ਚਰਨਜੀਤ ਸਿੰਘ ਮੌਲਵੀਵਾਲਾ ਐਮਡੀ ਉੱਤਮ ਬੀਜ਼ ਭੰਡਾਰ, ਬਲਰਾਜ ਸਿੰਘ ਗਲੋਲੀ, ਰਣਜੀਤ ਸਿੰਘ ਸਰਾਂ ਜੋਗਿੰਦਰ ਸਿੰਘ ਪੰਨੂ, ਬਲਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement