For the best experience, open
https://m.punjabitribuneonline.com
on your mobile browser.
Advertisement

ਗਾਵਸਕਰ ਨੇ ਪੁਜਾਰਾ ਤੇ ਸਰਫਰਾਜ਼ ਨੂੰ ਟੀਮ ’ਚ ਸ਼ਾਮਲ ਨਾ ਕਰਨ ’ਤੇ ਚੋਣਕਾਰ ਘੇਰੇ

09:58 PM Jun 29, 2023 IST
ਗਾਵਸਕਰ ਨੇ ਪੁਜਾਰਾ ਤੇ ਸਰਫਰਾਜ਼ ਨੂੰ ਟੀਮ ’ਚ ਸ਼ਾਮਲ ਨਾ ਕਰਨ ’ਤੇ ਚੋਣਕਾਰ ਘੇਰੇ
Advertisement

ਨਵੀਂ ਦਿੱਲੀ, 24 ਜੂੁਨ

Advertisement

ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਚੇਤੇਸ਼ਵਰ ਪੁਜਾਰਾ ਨੂੰ ‘ਬਲੀ ਦਾ ਬੱਕਰਾ’ ਬਣਾਉਣ ਅਤੇ ਘਰੇਲੂ ਕ੍ਰਿਕਟ ‘ਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਸਰਫਰਾਜ਼ ਖ਼ਾਨ ਨੂੰ ਅਗਲੇ ਮਹੀਨੇ ਵੈਸਟ ਇੰਡੀਜ਼ ਵਿੱਚ ਦੋ ਟੈਸਟ ਮੈਚਾਂ ਦੀ ਲੜੀ ਵਾਸਤੇ ਟੀਮ ਲਈ ‘ਨਜ਼ਰਅੰਦਾਜ਼’ ਕਰਨ ‘ਤੇ ਕੌਮੀ ਚੋਣਕਾਰਾਂ ‘ਤੇ ਨਿਸ਼ਾਨਾ ਸੇਧਿਆ ਹੈ।

ਸਰਫਰਾਜ਼ ਨੂੰ ਟੀਮ ‘ਚ ਸ਼ਾਮਲ ਨਾ ਕਰਨ ‘ਤੇ ਗਾਵਸਕਰ ਨੇ ਰਣਜੀ ਟਰਾਫੀ ਕਰਵਾਉਣ ‘ਤੇ ਹੀ ਸਵਾਲ ਉਠਾਉਂਦਿਆਂ ਕਿਹਾ ਕਿ ਟੈਸਟ ਟੀਮ ਦੀ ਚੋਣ ਦੇਸ਼ ਦੇ ਸਰਵਉੱਚ ਘਰੇਲੂ ਟੂਰਨਾਮੈਂਟ ਦੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰਕੇ ਆਈਪੀਐੱਲ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਸੁਨੀਲ ਗਾਵਸਕਰ ਨੇ ‘ਸਪੋਰਟਸ ਟੂਡੇ’ ਨੂੰ ਕਿਹਾ, ”ਸਰਫਰਾਜ਼ ਖ਼ਾਨ ਪਿਛਲੇ ਤਿੰਨ ਸੀਜ਼ਨਾਂ ਤੋਂ 100 ਦੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ। ਉਸ ਨੂੰ ਟੀਮ ‘ਚ ਜਗ੍ਹਾ ਬਣਾਉਣ ਲਈ ਕੀ ਕਰਨਾ ਪਵੇਗਾ? ਹੋ ਸਕਦਾ ਹੈ ਕਿ ਉਸ ਨੂੰ ਆਖਰੀ ਗਿਆਰਾਂ ‘ਚ ਜਗ੍ਹਾ ਨਾ ਮਿਲਦੀ ਪਰ ਉਸ ਦੀ ਚੋਣ ਤਾਂ ਹੋਣੀ ਚਾਹੀਦੀ ਸੀ।” ਸਾਬਕਾ ਕਪਤਾਨ ਗਾਵਸਕਰ ਮੁਤਾਬਕ, ”ਉਸ (ਸਰਫਾਰਾਜ਼) ਨੂੰ ਅਜਿਹਾ ਲੱਗਣਾ ਚਾਹੀਦਾ ਹੈ ਕਿ ਉਸ ਦੇ ਪ੍ਰਦਰਸ਼ਨ ਨੂੰ ਸਲਾਹਿਆ ਜਾ ਰਿਹਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਰਣਜੀ ਟਰਾਫੀ ਬੰਦ ਕਰ ਦੇਣੀ ਚਾਹੀਦੀ ਹੈ। ਜੇਕਰ ਤੁਸੀਂ ਆਈਪੀਐੱਲ ‘ਚ ਵਧੀਆ ਖੇਡ ਕੇ ਟੈਸਟ ਟੀਮ ਜਗ੍ਹਾ ਬਣਾ ਲੈਂਦੇ ਹੋ ਤਾਂ ਰਣਜੀ ਟਰਾਫੀ ਦਾ ਕੋਈ ਫਾਇਦਾ ਨਹੀਂ ਹੈ।”

ਦੱਸਣਯੋਗ ਹੈ ਕਿ ਮੁੰਬਈ ਦੇ ਸਰਫਰਾਜ਼ ਖ਼ਾਨ ਨੇ ਰਣਜੀ ਟਰਾਫੀ ਸੈਸ਼ਨ 2022-23 ਦੌਰਾਨ ਛੇ ਮੈਚਾਂ ਵਿੱਚ 92.66 ਦੀ ਔਸਤ ਨਾਲ 556 ਦੌੜਾਂ ਬਣਾਈਆਂ ਹਨ। ਜਦਕਿ ਰਣਜੀ ਸੈਸ਼ਨ 2021-22 ਵਿੱਚ ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 122.75 ਦੀ ਔਸਤ ਨਾਲ 982 ਦੌੜਾਂ ਬਣਾਈਆਂ, ਜਿਸ ਵਿੱਚ ਸੈਂਕੜੇ ਵੀ ਸ਼ਾਮਲ ਸਨ। -ਪੀਟੀਆਈ

Advertisement
Tags :
Advertisement
Advertisement
×