Gautam Adani bribery case: ਕਾਂਗਰਸ ਨੇ ਸੰਸਦ ’ਚ ਅਡਾਨੀ ’ਤੇ ਲੱਗੇ ਦੋਸ਼ਾਂ ਬਾਰੇ ਚਰਚਾ ਦੀ ਮੰਗ ਕੀਤੀ
ਨਵੀਂ ਦਿੱਲੀ, 27 ਨਵੰਬਰ
ਅੱਜ ਲੋਕ ਸਭਾ ਦੇ ਸਕੱਤਰ-ਜਨਰਲ ਨੂੰ ਸੰਬੋਧਿਤ ਇੱਕ ਨੋਟਿਸ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਕਿਹਾ ਕਿ ਸੂਰਜੀ ਊਰਜਾ ਦੇ ਸੌਦਿਆਂ ਅਤੇ ਪ੍ਰਤੀਭੂਤੀਆਂ ਦੀ ਧੋਖਾਧੜੀ ਲਈ $ 265 ਮਿਲੀਅਨ ਤੋਂ ਵੱਧ ਦੀ ਰਿਸ਼ਵਤ ਵਿੱਚ ਸ਼ਾਮਲ ਗੌਤਮ ਅਡਾਨੀ ’ਤੇ ਹਾਲ ਹੀ ਵਿੱਚ ਲੱਗੇ ਅਮਰੀਕੀ ਦੋਸ਼, ਅਡਾਨੀ ਸਮੂਹ ’ਤੇ ਇੱਕ ਕਾਲਾ ਪਰਛਾਵਾਂ ਪਾਉਂਦਾ ਹੈ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਤੇ ਮੋਦੀ ਸਰਕਾਰ ਦੀ ਚੁੱਪੀ ਭਾਰਤ ਦੀ ਅਖੰਡਤਾ ਅਤੇ ਵਿਸ਼ਵ ਪੱਧਰ ’ਤੇ ਚਿੰਤਾਵਾਂ ਪੈਦਾ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਅਡਾਨੀ ਨਾਲ ਆਪਣੀ ਦੋਸਤੀ ਬਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਆਂਧਰਾ ਪ੍ਰਦੇਸ਼ ਸਰਕਾਰ ਕਥਿਤ ਤੌਰ ’ਤੇ ਐਸਈਸੀਆਈ ਨਾਲ ਆਪਣੇ ਸੌਰ ਊਰਜਾ ਸੌਦੇ ਨੂੰ ਰੱਦ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਅਡਾਨੀ ਨੇ ਜਗਨ ਮੋਹਨ ਰੈੱਡੀ ਸਰਕਾਰ ਨੂੰ 21,750 ਕਰੋੜ ਰੁਪਏ ਰਿਸ਼ਵਤ ਦਿੱਤੇ ਹਨ। ਇਸ ਵਿਚ ਦੋਸ਼ਾਂ ਦੀ ਤੁਰੰਤ ਚਰਚਾ ਅਤੇ ਸੀਬੀਆਈ ਜਾਂਚ ਦੀ ਮੰਗ ਵੀ ਮੰਗ ਕੀਤੀ ਗਈ ਹੈ।
ਸੁਰਜੇਵਾਲਾ ਨੇ ਗੌਤਮ ਅਡਾਨੀ ’ਤੇ ਦੋਸ਼ ਲਗਾਉਣ ਦੇ ਮੁੱਦੇ 'ਤੇ ਚਰਚਾ ਕਰਨ ਲਈ ਰਾਜ ਸਭਾ ਵਿੱਚ ਨਿਯਮ 267 ਦੇ ਤਹਿਤ ਕਾਰੋਬਾਰੀ ਮੁਅੱਤਲੀ ਦਾ ਨੋਟਿਸ ਵੀ ਦਿੱਤਾ ਹੈ।
ਉਧਰ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਲੋਕ ਸਭਾ ਵਿੱਚ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਅਤੇ "ਅਡਾਨੀ ਸਮੂਹ ਦੇ ਖ਼ਿਲਾਫ਼ ਸੰਯੁਕਤ ਰਾਜ ਵਿੱਚ ਦੋ ਦੋਸ਼ਾਂ ਤੋਂ ਬਾਅਦ ਇੱਕ ਵਪਾਰਕ ਮੰਜ਼ਿਲ ਵਜੋਂ ਭਾਰਤ ਉੱਤੇ ਪ੍ਰਭਾਵ ਅਤੇ ਸਾਡੀ ਰੈਗੂਲੇਟਰੀ ਅਤੇ ਨਿਗਰਾਨੀ ਪ੍ਰਕਿਰਿਆਵਾਂ ਦੀ ਮਜ਼ਬੂਤੀ ’ਤੇ ਚਰਚਾ ਦੀ ਮੰਗ ਕੀਤੀ। ਹਾਲਾਂਕਿ, ਇਸ ਤੋਂ ਪਹਿਲਾਂ ਦਿਨ ਵਿੱਚ ਅਡਾਨੀ ਸਮੂਹ ਨੇ ਅਮਰੀਕੀ ਨਿਆਂ ਵਿਭਾਗ ਅਤੇ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਵੱਲੋਂ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ, ਉਸਦੇ ਭਤੀਜੇ ਸਾਗਰ ਅਡਾਨੀ ਅਤੇ ਅਡਾਨੀ ਗ੍ਰੀਨ ਐਨਰਜੀ ਦੇ ਐੱਮਡੀ ਸੀਈਓ ਵਿਨੀਤ ਜੈਨ ਦੇ ਖ਼ਿਲਾਫ਼ ਲਗਾਏ ਗਏ ਕਥਿਤ ਰਿਸ਼ਵਤ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।
ਸਟਾਕ ਐਕਸਚੇਂਜ ਦੇ ਨਾਲ ਇੱਕ ਫਾਈਲਿੰਗ ਵਿੱਚ AGEL ਨੇ ਅਡਾਨੀ ਅਧਿਕਾਰੀਆਂ ਵਿਰੁੱਧ ਕਥਿਤ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਖ਼ਬਰਾਂ ਨੂੰ 'ਗਲਤ' ਦੱਸਿਆ ਹੈ। ਏਐੱਨਆਈ