For the best experience, open
https://m.punjabitribuneonline.com
on your mobile browser.
Advertisement

ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

02:14 PM Jun 02, 2024 IST
ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ
Advertisement

ਨਵੀਂ ਦਿੱਲੀ, 2 ਜੂਨ
ਸੇਬ ਤੋਂ ਲੈ ਕੇ ਹਵਾਈ ਅੱਡਾ ਖੇਤਰ ਵਿੱਚ ਸਰਗਰਮ ਅਡਾਨੀ ਸਮੂਹ ਦੀ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ਉਛਾਲ ਤੋਂ ਬਾਅਦ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ‘ਬਲੂਮਬਰਗ ਬਿਲੀਅਨਰਜ਼ ਇੰਡੈਕਸ’ ਮੁਤਾਬਕ, 111 ਅਰਬ ਅਮਰੀਕੀ ਡਾਲਰ ਦੀ ਸੰਪਤੀ ਦੇ ਨਾਲ ਅਡਾਨੀ ਹੁਣ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਅੰਬਾਨੀ 109 ਡਾਲਰ ਦੀਆਂ ਸੰਪਤੀਆਂ ਦੇ ਨਾਲ 12ਵੇਂ ਸਥਾਨ ’ਤੇ ਹਨ। ਅਡਾਨੀ ਸਮੂਹ ਨੇ ਅਗਲੇ ਦਹਾਕੇ ਦੌਰਾਨ ਵਿਸਥਾਰ ਦੀ ਯੋਜਨਾ ਤਹਿਤ 90 ਅਰਬ ਡਾਲਰ ਦੇ ਪੂੰਜੀ ਖਰਚ ਦੀ ਯੋਜਨਾ ਬਣਾਈ ਹੈ। -ਪੀਟੀਆਈ

Advertisement

Advertisement
Author Image

Advertisement
Advertisement
×