For the best experience, open
https://m.punjabitribuneonline.com
on your mobile browser.
Advertisement

ਗੌਰਵ ਪਰਾਸ਼ਰ ਚੋਟੀ ਦੇ ਵਿਗਿਆਨੀਆਂ ’ਚ ਸ਼ਾਮਿਲ

10:22 AM Sep 24, 2024 IST
ਗੌਰਵ ਪਰਾਸ਼ਰ ਚੋਟੀ ਦੇ ਵਿਗਿਆਨੀਆਂ ’ਚ ਸ਼ਾਮਿਲ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 23 ਸਤੰਬਰ
ਰਿਆਤ ਬਾਹਰਾ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਨੈਨੋ ਟੈਕਨਾਲੋਜੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਗੌਰਵ ਪਰਾਸ਼ਰ, ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੁਆਰਾ ਜਾਰੀ ਕੀਤੀ ਗਈ ਰੈਂਕਿੰਗ ਵਿੱਚ ਵਿਸ਼ਵ ਪੱਧਰ ਦੇ ਚੋਟੀ ਦੇ ਦੋ ਫ਼ੀਸਦੀ ਵਿਗਿਆਨੀਆਂ ਵਿੱਚ ਸ਼ਾਮਿਲ ਹੋਏ ਹਨ। ਇਹ ਦਰਜਾਬੰਦੀ ਹਰ ਸਾਲ ਸਤੰਬਰ ਮਹੀਨੇ ’ਚ ਜਾਰੀ ਕੀਤੀ ਜਾਂਦੀ ਹੈ ਅਤੇ ਇਸ ਵਿੱਚ 22 ਸੈਕਟਰ ਅਤੇ 176 ਉਪ ਖੇਤਰ ਸ਼ਾਮਿਲ ਹੁੰਦੇ ਹਨ। ਡਾ. ਪਰਾਸ਼ਰ ਨੂੰ ਸਮੱਗਰੀ ਸ਼੍ਰੇਣੀ ਵਿੱਚ ਇਹ ਸਨਮਾਨ ਪ੍ਰਾਪਤ ਹੋਇਆ ਹੈ ਜੋ ਉਨ੍ਹਾਂ ਦੀ ਖੋਜ ਅਤੇ ਅਕਾਦਮਿਕ ਉਤਮਤਾ ਪ੍ਰਤੀ ਵਚਨਵੱਧਤਾ ਨੂੰ ਦਰਸਾਉਂਦਾ ਹੈ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਡਾ. ਗੌਰਵ ਪਰਾਸ਼ਰ ਨੂੰ ਇਸ ਵਿਲੱਖਣ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਪਰਾਸ਼ਰ ਦਾ ਸ਼ਾਨਦਾਰ ਕੰਮ ਸੰਯੁਕਤ ਰਾਸ਼ਟਰ ਦੇ ਵਿਕਾਸ ਟੀਚਿਆਂ ਅਨੁਸਾਰ ਗਿਆਨ, ਤਕਨੀਕੀ ਨਵੀਨਤਾ ਅਤੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਅਤੇ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਵੀ ਡਾ. ਪਰਾਸ਼ਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਪਰਾਸ਼ਰ ਦੀ ਇਹ ਪ੍ਰਾਪਤੀ ਕੈਂਪਸ ਲਈ ਮਾਣ ਵਾਲੀ ਗੱਲ ਹੈ। ਡਾ. ਪਰਾਸ਼ਰ ਨੇ ਇਸ ਪ੍ਰਾਪਤੀ ਲਈ ਆਪਣੇ ਪਰਿਵਾਰ ਅਤੇ ਰਿਆਤ ਬਾਹਰਾ ਗਰੁੱਪ ਦਾ ਸਹਿਯੋਗ ਲਈ ਧੰਨਵਾਦ ਕੀਤਾ।

Advertisement

Advertisement
Advertisement
Author Image

joginder kumar

View all posts

Advertisement