ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਹੀਦ ਕਿਰਨਜੀਤ ਯਾਦਗਾਰੀ ਸਮਾਗਮ ਸਬੰਧੀ ਇਕੱਤਰਤਾ

08:42 AM Aug 06, 2024 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਅਗਸਤ
ਮਹਿਲ ਕਲਾਂ ਦੀ ਔਰਤ ਮੁਕਤੀ ਸੰਘਰਸ਼ ਦੀ ਪ੍ਰਤੀਕ ਸ਼ਹੀਦ ਕਿਰਨਜੀਤ ਕੋਰ ਯਾਦਗਾਰੀ ਸਮਾਗਮ ’ਚ 12 ਅਗਸਤ ਨੂੰ ਜਗਰਾਉਂ ਅਤੇ ਸਿੱਧਵਾਂ ਬੇਟ ਬਲਾਕ ਦੇ ਸਾਰੇ ਪਿੰਡਾਂ ’ਚੋਂ ਔਰਤਾਂ ਮਰਦਾਂ ਦੇ ਕਾਫਲੇ ਰਵਾਨਾ ਹੋਣਗੇ। ਇਸ ਦੀ ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮੀਟਿੰਗ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਈ। ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੇ 27 ਸਾਲਾਂ ਦੇ ਔਰਤਾਂ ’ਤੇ ਜਬਰ ਖ਼ਿਲਾਫ਼ ਚੱਲੇ ਮਹਿਲ ਕਲਾਂ ਦੇ ਇਤਿਹਾਸਕ ਘੋਲ ਨੇ ਸਮਾਜ ਨੂੰ ਔਰਤ ਮੁਕਤੀ ਦਾ ਅਸਲ ਰਾਹ ਦੱਸਿਆ ਹੈ। ਇਸ ਘੋਲ ਤੋਂ ਪ੍ਰੇਰਨਾ ਲੈ ਕੇ ਪੰਜਾਬ ‘ਚ ਸ਼ਰੂਤੀ ਕਾਂਡ, ਡੀਐੱਸਪੀ ਪੁਰੀ ਕਾਂਡ ਜਿਹੇ ਸਾਂਝੇ ਸੰਘਰਸ਼ ਲੜੇ ਗਏ। ਉਨ੍ਹਾਂ ਦੱਸਿਆ ਕਿ 12 ਅਗਸਤ ਦੇ ਮਹਿਲ ਕਲਾਂ ਦੀ ਅਨਾਜ ਮੰਡੀ ’ਚ ਕਰਵਾਏ ਜਾ ਰਹੇ ਸਮਾਗਮ ’ਚ ਪੱਤਰਕਾਰ ਭਾਸ਼ਾ ਸਿੰਘ ਅਤੇ ਵਿਦਿਆਰਥੀ ਆਗੂ ਸ਼੍ਰੇਆ ਸਿੰਘ ਸੰਬੋਧਨ ਕਰਨਗੇ। ਉਪਰੰਤ 15 ਅਗਸਤ ਨੂੰ ਕੁਲਰੀਆਂ ਜ਼ਮੀਨ ਮਸਲੇ ਨੂੰ ਲੈ ਕੇ ਪੰਜਾਬ ਭਰ ‘ਚ ਕਾਲੇ ਰੋਸ ਵਿਖਾਵੇ ਕੀਤੇ ਜਾਣਗੇ। ਮੀਟਿੰਗ ’ਚ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲ, ਜਗਵਿੰਦਰ ਸਿੰਘ ਸ਼ੇਰਪੁਰਾ, ਪਰਮਿੰਦਰ ਸਿੰਘ ਪਿੱਕਾ, ਕੁਲਵੀਰ ਸਿੰਘ ਤਿਹਾੜਾ, ਗੁਰਸੇਵਕ ਸਿੰਘ ਤੇ ਜਸਵਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।

Advertisement

Advertisement
Advertisement