For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਾਹਿਤ ਸਭਾ ਖਰੜ ਦੀ ਇਕੱਤਰਤਾ

07:30 AM Jul 10, 2024 IST
ਪੰਜਾਬੀ ਸਾਹਿਤ ਸਭਾ ਖਰੜ ਦੀ ਇਕੱਤਰਤਾ
Advertisement

ਪੱਤਰ ਪ੍ਰੇਰਕ
ਖਰੜ, 9 ਜੁਲਾਈ
ਪੰਜਾਬੀ ਸਹਿਤ ਸਭਾ ਖਰੜ ਦੀ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਭੰਗੜਾ ਕਲਾਕਾਰ ਜਸਵੀਰ ਸਿੰਘ ,ਐਡਵੋਕੇਟ ਨੀਲਮ ਨਾਰੰਗ ਅਤੇ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਸ਼ਾਮਲ ਹੋਏ। ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਸਮਾਗਮ ਦੀ ਰੂਪ-ਰੇਖਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਜਸਵੀਰ ਸਿੰਘ ਨੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਸਬੰਧੀ ਦੱਸਿਆ। ਸ੍ਰੀ ਦਾਉਂ ਨੇ ਕਵਿਤਾਵਾਂ ਸੁਣਾਈਆਂ। ਮੰਚ ਸੰਚਾਲਨ ਸਤਵਿੰਦਰ ਸਿੰਘ ਮੜੌਲਵੀ ਨੇ ਕੀਤਾ ਅਤੇ ਡਾ. ਜੱਸੀ ਨੇ ਕਾਵਿਕ ਅੰਦਾਜ਼ ਨਾਲ ਧੰਨਵਾਦੀ ਸ਼ਬਦ ਆਖੇ।

Advertisement

Advertisement
Advertisement
Author Image

sukhwinder singh

View all posts

Advertisement