For the best experience, open
https://m.punjabitribuneonline.com
on your mobile browser.
Advertisement

ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ

07:58 AM Nov 29, 2023 IST
ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ
ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿੱਚ ਸ਼ਾਮਲ ਲੇਖਕ ਤੇ ਕਵੀ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 28 ਨਵੰਬਰ
ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਇੱਥੋਂ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿੱਚ ਹੋਈ। ਇਸ ਮੌਕੇ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਬਾਰੇ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਗੁਰਨਾਮ ਕੰਵਰ, ਡਾ. ਜਲੌਰ ਸਿੰਘ ਖੀਵਾ, ਸਿਰੀ ਰਾਮ ਅਰਸ਼, ਡਾ. ਅਵਤਾਰ ਸਿੰਘ ਪਤੰਗ ਅਤੇ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਹੋਏ। ਹਰਭਜਨ ਕੌਰ ਢਿੱਲੋਂ, ਸਤਬੀਰ ਕੌਰ, ਮਨਜੀਤ ਕੌਰ ਮੁਹਾਲੀ, ਸੁਖਚਰਨ ਕੌਰ ਭਾਟੀਆ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਦਰਸ਼ਨ ਤਿਊਣਾ, ਬਲਵਿੰਦਰ ਢਿੱਲੋਂ, ਜਗਤਾਰ ਜੋਗ, ਧਿਆਨ ਸਿੰਘ ਕਾਹਲੋਂ ਨੇ ਰਚਨਾਵਾਂ ਸੁਣਾਈਆਂ। ਸੁਰਿੰਦਰ ਕੁਮਾਰ, ਬਲਜੋਤ ਕੌਰ, ਸੁਰਜੀਤ ਬੈਂਸ, ਰਜਿੰਦਰ ਰੇਨੂੰ, ਆਰਕੇ ਭਗਤ, ਬਹਾਦਰ ਸਿੰਘ ਗੋਸਲ, ਦਿਲਪ੍ਰੀਤ ਕੌਰ ਚਾਹਲ, ਨੀਨਾ ਸੈਣੀ, ਆਸ਼ਾ ਕਮਲ, ਚਰਨਜੀਤ ਕੌਰ ਬਾਠ, ਸਾਗਰ ਭੂਰੀਆ ਨੇ ਕਾਵਿ ਰਚਨਾਵਾਂ ਸੁਣਾਈਆਂ। ਅਵਤਾਰ ਸਿੰਘ ਪਤੰਗ, ਹਰਬੰਸ ਸਿੰਘ ਸੋਢੀ, ਮਨਜੀਤ ਸਿੰਘ ਮਝੈਲ, ਜੀਐਸ ਮੌਜੇਵਾਲ, ਕੇਵਲਜੀਤ, ਰਮਨਪ੍ਰੀਤ ਕੌਰ, ਨੀਲਮ ਨਾਰੰਗ, ਗੁਰਦਰਸ਼ਨ ਮਾਵੀ, ਦਵਿੰਦਰ ਢਿੱਲੋਂ, ਸਿਰੀ ਰਾਮ ਅਰਸ਼, ਜਲੌਰ ਸਿੰਘ ਖੀਵਾ, ਗੁਰਨਾਮ ਕੰਵਰ ਨੇ ਵਿਚਾਰ ਰੱਖੇ। ਇਸ ਮੌਕੇ ਅਮਨਪ੍ਰੀਤ ਕੌਰ, ਰੀਨਾ, ਅਜੀਤ ਸਿੰਘ ਧਰੋਤਾ, ਹਰਪ੍ਰੀਤ ਕੌਰ, ਦਲਜੀਤ ਕੌਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×