ਲੋਕ ਸਾਹਿਤ ਸੰਗਮ ਦੀ ਇਕੱਤਰਤਾ
09:06 AM Nov 09, 2024 IST
ਰਾਜਪੁਰਾ:
Advertisement
ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਸੋਹਣਾ ਤੇ ਸੁਰਿੰਦਰ ਕੌਰ ਬਾੜਾ ਨੇ ਸ਼ਿਰਕਤ ਕੀਤੀ। ਸਭਾ ਦਾ ਆਗਾਜ਼ ਹਰ ਸੁਬੇਗ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ। ਹਰਚਰਨ ਪ੍ਰੀਤ ਨੇ ਆਪਣੀ ਕਵਿਤਾ ਸਾਂਝੀ ਕੀਤੀ। ਲੋਕ ਕਵੀ ਕਰਮ ਸਿੰਘ ਹਕੀਰ ਨੇ ਵਿਦੇਸ਼ਾਂ ਦੀ ਧਰਤੀ ਤੇ ਹੰਢਾਏ ਪਲਾਂ ਨੂੰ ਬਿਆਨ ਕੀਤਾ। ਸੁਨੀਤਾ ਦੇਸ ਰਾਜ ਨੇ ਅਜੋਕੇ ਯੁੱਗ ਦੀ ਤਰੱਕੀ ਤੇ ਵਿਅੰਗ ਕਸਿਆ। ਅਵਤਾਰ ਪੁਆਰ ਨੇ ‘ਗੰਧਲਾ ਕਰਕੇ ਰੱਖ ਦਿੱਤਾ ਤਿਉਹਾਰ ਦੀਵਾਲੀ ਦਾ ,ਕਿਧਰੇ ਚੱਲਣ ਪਟਾਕੇ ਕਿਧਰੇ ਧੁਆ ਪਰਾਲੀ ਦਾ’ ਸੁਣਾਈ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਆਪਣੀ ਮਿਨੀ ਕਹਾਣੀ ‘ਜਿੰਦਾ ਸ਼ਹੀਦ’ ਤੇ ਕਵਿਤਾ ‘ਅਦਾਕਾਰ’ ਸੁਣਾ ਕੇ ਅਜੋਕੇ ਸਮਾਜ ’ਤੇ ਵਿਅੰਗ ਕਸਿਆ। ਸਭਾ ਦੀ ਕਾਰਵਾਈ ਅਵਤਾਰ ਪੁਆਰ ਨੇ ਬਖ਼ੂਬੀ ਨਾਲ ਨਿਭਾਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement