For the best experience, open
https://m.punjabitribuneonline.com
on your mobile browser.
Advertisement

ਕਾਹਨੂੰਵਾਨ ਛੰਭ ਵਿੱਚ ਕੂੜਾ ਕਰਕਟ ਸੁੱਟਣ ਖ਼ਿਲਾਫ਼ ਇਕੱਤਰਤਾ

10:31 AM Jul 08, 2024 IST
ਕਾਹਨੂੰਵਾਨ ਛੰਭ ਵਿੱਚ ਕੂੜਾ ਕਰਕਟ ਸੁੱਟਣ ਖ਼ਿਲਾਫ਼ ਇਕੱਤਰਤਾ
ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦੇ ਹੋਏ ਇਲਾਕੇ ਦੇ ਲੋਕ ਅਤੇ ਵਾਤਾਵਰਨ ਪ੍ਰੇਮੀ।
Advertisement

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 7 ਜੁਲਾਈ
ਗੁਰਦਾਸਪੁਰ ਨਗਰ ਕੌਂਸਲ ਵੱਲੋਂ ਕਾਹਨੂੰਵਾਨ ਛੰਭ ਵਿੱਚ ਕੂੜਾ ਕਰਕਟ ਸੁੱਟਣ ਦੇ ਖ਼ਿਲਾਫ਼ ਸੱਦੀ ਇਕੱਤਰਤਾ ਵਿੱਚ ਇੱਥੋਂ ਨੇੜਲੇ ਪਿੰਡ ਕੋਟਲੀ ਸੈਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਵਾਤਾਵਰਨ ਪ੍ਰੇਮੀ ਪਹੁੰਚੇ। ਅੱਜ ਦੀ ਮੀਟਿੰਗ ਕਰਨਲਜੀਤ ਸਿੰਘ ਗੁਰਮਤਿ ਲੋਕਧਾਰਾ ਵਿਚਾਰ ਮੰਚ ਅਤੇ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਵਾਤਾਵਰਨ ਪ੍ਰੇਮੀ ਪ੍ਰੋ. ਸੁਖਵੰਤ ਸਿੰਘ ਗਿੱਲ ਬਟਾਲਾ, ਬੀਬੀ ਪਰਮਸੁਨੀਲ ਕੌਰ ਬਟਾਲਾ, ਗੰਗਵੀਰ ਸਿੰਘ ਰਾਠੌਰ ਨਵਾਂ ਸ਼ਹਿਰ, ਜਗਦੀਸ਼ ਸਿੰਘ ਹੁਸ਼ਿਆਰਪੁਰ, ਕਿਸਾਨ ਆਗੂ ਬਲਬੀਰ ਸਿੰਘ ਰੰਧਾਵਾ, ਮਾਸਟਰ ਪ੍ਰਗਟ ਸਿੰਘ ਮਾਨ, ਗੁਰਿੰਦਰਪਾਲ ਸਿੰਘ ਪੰਨੂ ਪ੍ਰਧਾਨ ਸੰਕਲਪ ਸੰਸਥਾ ਹਰਚੋਵਾਲ ਨੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰੰਧਾਵਾ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਗੰਗਵੀਰ ਸਿੰਘ ਰਾਠੌਰ ਨਵਾਂ ਸ਼ਹਿਰ ਨੇ ਕਿਹਾ ਕਿ ਜੇਕਰ ਇਸ ਬੇਨਿਯਮੀ ਵੱਲ ਸਮੇਂ ਰਹਿੰਦਿਆਂ ਕੋਈ ਧਿਆਨ ਨਾ ਦਿੱਤਾ ਗਿਆ ਦਹਾਕੇ ਬਾਅਦ ਲੋਕ ਨੂੰ ਕਾਹਨੂੰਵਾਨ ਛੰਭ ਥਾਂ ਕੂੜੇ ਦੇ ਵੱਡੇ-ਵੱਡੇ ਢੇਰ ਨਜ਼ਰ ਆਉਣਗੇ। ਇਹ ਛੰਭ ਭਿਆਨਕ ਰਸਾਇਣਾਂ ਕਾਰਨ ਸੈਂਕੜੇ ਸਾਲਾਂ ਤੱਕ ਪਲੀਤ ਹੁੰਦਾ ਰਹੇਗਾ। ਅਮਰਜੀਤ ਸਿੰਘ ਚੋਪੜਾ ਨੇ ਕਿਹਾ ਕਿ ਪਿਛਲੇ 20 ਸਾਲ ਤੋਂ ਸੁੱਟੇ ਜਾ ਰਹੇ ਕੂੜੇ ਕਾਰਨ ਵਾਹੀਯੋਗ ਜ਼ਮੀਨ, ਧਰਤੀ ਹੇਠਲਾ ਪਾਣੀ ਅਤੇ ਹਵਾ ਖ਼ਰਾਬ ਹੋਣ ਕਾਰਨ ਕੈਂਸਰ, ਸਾਹ ਅਤੇ ਦਿਲ ਦੇ ਦੌਰੇ ਵਰਗੀਆਂ ਭਿਆਨਕ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਫੈਲ ਰਹੀ ਬਦਬੂ ਨੇ ਪਿੰਡ ਵਸੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸਰਪੰਚ ਸਰਬਜੀਤ ਸਿੰਘ ਅਤੇ ਪਿੰਡ ਚੋਪੜਾ ਵਾਸੀਆਂ ਨੇ ਕਿਹਾ ਕਿ ਇਸ ਕੂੜੇ ਨੂੰ ਰੋਕਣ ਲਈ ਉਹ ਡੱਟ ਕੇ ਖੜਨਗੇ। ਇਕੱਤਰ ਹੋਏ ਲੋਕਾਂ ਨੇ ਕੂੜੇ ਨੂੰ ਰੋਕਣ ਲਈ ਇਲਾਕਾ ਪੱਧਰ ਦੀ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ। ਇਸ ਸੰਘਰਸ਼ ਨੂੰ ਅੱਗੇ ਵਧਾਉਣ ਲਈ 14 ਜੁਲਾਈ ਨੂੰ ਪਿੰਡ ਚੋਪੜਾ ਵਿੱਚ ਮੀਟਿੰਗ ਰੱਖੀ ਗਈ ਹੈ। ਇਸ ਮੌਕੇ ਇਕੱਤਰਤਾ ਵਿੱਚ ਸਾਬਕਾ ਸਰਪੰਚ ਬਚਿੱਤਰ ਸਿੰਘ, ਸਰਪੰਚ ਸੁਰਿੰਦਰ ਸਿੰਘ ਕੋਟਲੀ ਸੈਣੀਆਂ, ਚੈਂਚਲ ਸਿੰਘ ਪ੍ਰਧਾਨ, ਬਲਜੀਤ ਸਿੰਘ ਕੋਟਲੀ ਸੈਣੀਆਂ, ਮਾਸਟਰ ਜਸਵੰਤ ਸਿੰਘ ਨਿਵਾਣੇ, ਲਖਵਿੰਦਰ ਸਿੰਘ ਕਾਲਾ ਬਾਲਾ, ਦਰਸ਼ਨ ਸਿੰਘ ਚੋਪੜਾ, ਜਸਵਿੰਦਰ ਸਿੰਘ ਕਾਹਨੂੰਵਾਨ, ਸਰੂਪ ਸਿੰਘ, ਦਲਜੀਤ ਸਿੰਘ ਨਾਨੋਵਾਲ, ਤਰਲੋਕ ਸਿੰਘ, ਦਲੀਪ ਸਿੰਘ ਛੌੜੀਆਂ, ਕੁਲਵਿੰਦਰ ਸਿੰਘ ਕਿਸ਼ਨਪੁਰ ਆਦਿ ਸਮੇਤ 200 ਦੇ ਕਰੀਬ ਇਲਾਕੇ ਵਾਸੀ ਸ਼ਾਮਲ ਹੋਏ।

Advertisement

Advertisement
Author Image

sukhwinder singh

View all posts

Advertisement
Advertisement
×