For the best experience, open
https://m.punjabitribuneonline.com
on your mobile browser.
Advertisement

ਛਤਰਪੁਰ ਮੈਟਰੋ ਸਟੇਸ਼ਨ ਦਾ ਦੋ ਨੰਬਰ ਗੇਟ ਬੰਦ

08:58 AM Feb 19, 2024 IST
ਛਤਰਪੁਰ ਮੈਟਰੋ ਸਟੇਸ਼ਨ ਦਾ ਦੋ ਨੰਬਰ ਗੇਟ ਬੰਦ
Advertisement

ਨਵੀਂ ਦਿੱਲੀ: ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਐਕਸ’ ’ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੈਟਰੋ ਦੇ ਚੌਥੇ ਪੜਾਅ ਦੇ ਵਿਸਥਾਰ ਕਾਰਜਾਂ ਕਾਰਨ ਛਤਰਪੁਰ ਮੈਟਰੋ ਸਟੇਸ਼ਨ ਦੇ ਗੇਟ ਨੰਬਰ 2 ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਦਾਖਲੇ ਅਤੇ ਬਾਹਰ ਨਿਕਲਣ ਲਈ ਗੇਟ 1 ਅਤੇ 3 ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਡੀਐੱਮਆਰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚੌਥੇ ਪੜਾਅ ਦਾ ਕੰਮ ਪੂਰਾ ਹੋਣ ਤੱਕ ਗੇਟ ਬੰਦ ਕਰ ਦਿੱਤਾ ਗਿਆ ਹੈ। ਚੌਥੇ ਪੜਾਅ ਵਿੱਚ ਜਨਕਪੁਰੀ ਪੱਛਮੀ-ਆਰਕੇ ਆਸ਼ਰਮ ਮਾਰਗ (28.92 ਕਿਲੋਮੀਟਰ), ਮਜਲਿਸ ਪਾਰਕ-ਮੌਜਪੁਰ (12.55 ਕਿਲੋਮੀਟਰ) ਤੇ ਤੁਗਲਕਾਬਾਦ-ਐਰੋਸਿਟੀ (23.65 ਕਿਲੋਮੀਟਰ) ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਹੈ। 45 ਸਟੇਸ਼ਨਾਂ ’ਤੇ ਫੈਲੇ ਤਿੰਨ ਗਲਿਆਰਿਆਂ ਦੇ 65.2 ਕਿਲੋਮੀਟਰ ’ਤੇ ਉਸਾਰੀ ਚੱਲ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×