ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ੀਰਕਪੁਰ-ਪਟਿਆਲਾ ਰੋਡ ’ਤੇ ਗੈਸ ਪਾਈਪਲਾਈਨ ਟੁੱਟੀ

08:45 AM May 10, 2024 IST
ਗੈਸ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਬੁਛਾੜਾਂ ਮਾਰਦੇ ਹੋਏ ਫਾਇਰ ਕੰਪਨੀ ਦੇ ਮੁਲਾਜ਼ਮ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 9 ਮਈ
ਇੱਥੋਂ ਦੀ ਪਟਿਆਲਾ ਰੋਡ ’ਤੇ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇਕ ਵਪਾਰਕ ਪ੍ਰਾਜੈਕਟ ਦੀ ਖੁਦਾਈ ਦੌਰਾਨ ਜੇਸੀਬੀ ਨਾਲ ਜ਼ਮੀਨਦੋਜ਼ ਘਰੇਲੂ ਗੈਸ ਦੀ ਪਾਈਪਲਾਈਨ ਨੁਕਸਾਨੀ ਗਈ। ਇਸ ਦੌਰਾਨ ਭਾਰੀ ਪ੍ਰੈਸ਼ਰ ਕਾਰਨ ਵੱਡੀ ਮਾਤਰਾ ਵਿੱਚ ਗੈਸ ਲੀਕ ਹੋਣ ਲੱਗੀ। ਇਸ ਮੌਕੇ ਟਰੈਫਿਕ ਇੰਚਾਰਜ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਮੁਸ਼ਤੈਦੀ ਵਰਤਦਿਆਂ ਸਥਿਤੀ ਨੂੰ ਕਾਬੂ ਹੇਠ ਲਿਆਂਦਾ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜ਼ੀਰਕਪੁਰ-ਪਟਿਆਲਾ ਰੋਡ ’ਤੇ ਵੀਆਈਪੀ ਰੋਡ ਦੇ ਮੋੜ ਦੇ ਸਾਹਮਣੇ ਇਕ ਕਾਮਰਸ਼ੀਅਲ ਪ੍ਰਾਜੈਕਟ ਦੀ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਜੇਸੀਬੀ ਨਾਲ ਤਕਰੀਬਨ ਛੇ ਫੁੱਟ ਹੇਠਾਂ ਜ਼ਮੀਨਦੋਜ਼ ਇਕ ਨਿੱਜੀ ਕੰਪਨੀ ਦੀ ਘਰੇਲੂ ਗੈਸ ਪਾਈਪਲਾਈਨ ਫਟ ਗਈ। ਭਾਰੀ ਪ੍ਰੈਸ਼ਰ ਕਾਰਨ ਗੈਸ ਲੀਕ ਹੋਣ ਲੱਗ ਗਈ। ਗੈਸ ਦਾ ਪ੍ਰੈਸ਼ਰ ਦੇਖ ਕੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਭਾਜੜਾਂ ਪੈ ਗਈਆਂ। ਟਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੂੰ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਉੱਥੇ ਆਵਾਜਾਈ ਬੰਦ ਕਰ ਕੇ ਨੇੜਲਾ ਇਲਾਕਾ ਖਾਲੀ ਕਰਵਾ ਦਿੱਤਾ। ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ, ਫਾਇਰ ਬ੍ਰਿਗੇਡ ਅਤੇ ਹੋਰਨਾਂ ਨੂੰ ਇਸ ਬਾਰੇ ਸੂਚਨਾ ਦਿੱਤੀ। ਇਸ ਸਬੰਧੀ ਜਾਣਕਾਰੀ ਕੰਪਨੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਰੀਬ ਇਕ ਘੰਟੇ ਬਾਅਦ ਇਸ ਨੂੰ ਬੰਦ ਕੀਤਾ। ਟਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੇ ਕਿਹਾ ਕਿ ਗੈਸ ਦਾ ਪ੍ਰੈਸ਼ਰ ਐਨਾ ਜ਼ਿਆਦਾ ਸੀ ਕਿ ਇਸ ਨਾਲ ਕਾਫੀ ਤੇਜ਼ ਮਿੱਟੀ ਉੱਡ ਰਹੀ ਸੀ। ਇਸ ਨੂੰ ਦੇਖ ਕੇ ਲੋਕ ਘਬਰਾ ਗਏ। ਉਨ੍ਹਾਂ ਕਿਹਾ ਕਿ ਮੌਕੇ ’ਤੇ ਡਰ ਪੈ ਗਿਆ ਸੀ ਕਿ ਗੈਸ ਕਿਸੇ ਵੀ ਤਰ੍ਹਾਂ ਅੱਗ ਦੇ ਸੰਪਰਕ ਵਿੱਚ ਨਾ ਆ ਜਾਵੇ, ਜਿਸ ਲਈ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਾਣੀ ਦੀ ਬੁਛਾੜਾਂ ਮਾਰ ਕੇ ਕੰਪਨੀ ਦੇ ਕਰਮਚਾਰੀ ਮੌਕੇ ’ਤੇ ਆਉਣ ਤੱਕ ਸਥਿਤੀ ਨੂੰ ਕਾਬੂ ਹੇਠ ਰੱਖਿਆ।

Advertisement

Advertisement
Advertisement