For the best experience, open
https://m.punjabitribuneonline.com
on your mobile browser.
Advertisement

ਗੈਸ ਲੀਕ ਮਾਮਲਾ: ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਫੈਕਟਰੀ ਦੀ ਚੈਕਿੰਗ

08:37 PM Jun 23, 2023 IST
ਗੈਸ ਲੀਕ ਮਾਮਲਾ  ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਫੈਕਟਰੀ ਦੀ ਚੈਕਿੰਗ
Advertisement

ਸਰਬਜੀਤ ਸਿੰਘ ਭੱਟੀ

Advertisement

ਲਾਲੜੂ, 8 ਜੂਨ

ਲਾਲੜੂ ਵਿੱਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿੱਚ ਗੈਸ ਲੀਕ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅਲਫਾ ਡਰੱਗਜ਼ ਲਿਮਿਟਡ ਨਾਂ ਦੀ ਫੈਕਟਰੀ ਦੀ ਚੈਕਿੰਗ ਕੀਤੀ। ਇੱਥੇ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੀਆਂ ਖ਼ਾਮੀਆਂ ਨਜ਼ਰ ਆਈਆਂ। ਕਿਰਤ ਵਿਭਾਗ ਨੂੰ ਫੈਕਟਰੀ ਵਿੱਚ ਬਾਲ ਮਜ਼ਦੂਰੀ ਕਰਦੀਆਂ ਕਈ ਲੜਕੀਆਂ ਮਿਲੀਆਂ, ਜਿਸ ‘ਤੇ ਵਿਧਾਇਕ ਨੇ ਫੈਕਟਰੀ ਪ੍ਰਬੰਧਕਾਂ ਨੂੰ ਤਾੜਨਾ ਕਰਦਿਆਂ ਫੈਕਟਰੀ ਵਿੱਚੋਂ ਸੈਂਪਲ ਭਰਵਾਏ ਅਤੇ ਵੱਖ ਵੱਖ ਵਿਭਾਗਾਂ ਨੂੰ ਖ਼ਾਮੀਆਂ ਅਨੁਸਾਰ ਸਖ਼ਤ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਡੇਰਾਬੱਸੀ, ਤਹਿਸੀਲਦਾਰ, ਪ੍ਰਦੂਸ਼ਣ ਕੰਟਰੋਲ ਬੋਰਡ, ਫਾਇਰ ਵਿਭਾਗ, ਕਿਰਤ ਵਿਭਾਗ, ਜਲ ਸਪਲਾਈ, ਸੀਵਰੇਜ ਬੋਰਡ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਸਣੇ ਥਾਣਾ ਮੁਖੀ ਮੌਜੂਦ ਸਨ।

ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਕਿਸੇ ਵੀ ਫੈਕਟਰੀ ਨੂੰ ਵਰਕਰਾਂ ਦੀ ਜ਼ਿੰਦਗੀ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਕੰਮ ਕਰ ਰਹੇ ਜ਼ਿਆਦਾਤਰ ਮਜ਼ਦੂਰ ਸੁਰੱਖਿਆ ਉਪਕਰਨਾਂ ਤੋਂ ਸੱਖਣੇ ਸਨ। ਉਨ੍ਹਾਂ ਨੇ ਨਾ ਤਾਂ ਹੈਲਮਟ ਪਹਿਨੇ ਹੋਏ ਸਨ ਤੇ ਨਾ ਹੀ ਦਸਤਾਨੇ ਤੇ ਬੂਟ ਪਹਿਨੇ ਹੋਏ ਸਨ। ਇਸ ਤੋਂ ਇਲਾਵਾ ਕੈਮੀਕਲ ਪਲਾਂਟ ਵਿੱਚ ਸਭ ਤੋਂ ਜ਼ਰੂਰੀ ਮਾਸਕ ਵੀ ਕਿਸੇ ਮਜ਼ਦੂਰ ਦੇ ਦਿਖਾਈ ਨਹੀਂ ਦਿੱਤਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਖਾਮੀਆਂ ਅਨੁਸਾਰ ਸਖਤ ਕਾਰਵਾਈ ਕਰਨ ਦੇ ਨਾਲ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚੋਂ ਭਰੇ ਗਏ ਸੈਂਪਲਾਂ ਨੂੰ ਵੱਖ ਵੱਖ ਤਿੰਨ ਲੈਬਾਰਟਰੀਆਂ ਵਿਚ ਚੈਕ ਕਰਵਾਇਆ ਜਾਵੇਗਾ ਤਾਂ ਜੋ ਕਾਰਵਾਈ ਕਰਨzwnj; ਆਈਆਂ ਟੀਮਾਂ ਵੀ ਇਮਾਨਦਾਰੀ ਨਾਲ ਆਪਣੀ ਰਿਪੋਰਟ ਪੇਸ਼ ਕਰ ਸਕਣ। ਇਸ ਤੋਂ ਇਲਾਵਾ ਵਿਧਾਇਕ ਰੰਧਾਵਾ ਨੇ ਫੈਕਟਰੀ ਮਜ਼ਦੂਰਾਂ ਲਈ ਪੀਣ ਵਾਸਤੇ ਵਰਤੇ ਜਾਂਦੇ ਪਾਣੀ ਦੇ ਨਮੂਨੇ ਵੀ ਚੈੱਕ ਕਰਨ ਲਈ ਲੈਬਾਰਟਰੀ ਵਿਚ ਭੇਜੇ ਹਨ।

Advertisement
Advertisement
Advertisement
×