ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਸ ਫੈਕਟਰੀ: ਮੋਰਚੇ ਵਿੱਚ ਸਿਆਸੀ ਆਗੂਆਂ ਦੇ ਘਿਰਾਓ ਦਾ ਸੱਦਾ

08:15 AM Apr 18, 2024 IST
ਗੈਸ ਫੈਕਟਰੀ ਖ਼ਿਲਾਫ਼ ਮੋਰਚੇ ਵਿੱਚ ਡਟੇ ਹੋਏ ਲੋਕ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਅਪਰੈਲ
ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਤਿੰਨ ਹਫ਼ਤੇ ਪਹਿਲਾਂ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਜਾਰੀ ਹੈ ਅਤੇ ਇਸ ਦਾ ਅਸਰ ਨੇੜਲੇ ਪਿੰਡਾਂ ਵਿੱਚ ਹੋਣ ਲੱਗਾ ਹੈ। ਧਰਨੇ ’ਚ ਅੱਜ ਨੇੜਲੇ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਹਮਾਇਤ ਦਾ ਐਲਾਨ ਕੀਤਾ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਨੁਮਾਇੰਦਿਆਂ ਭਿੰਦਰ ਸਿੰਘ, ਜਸਵਿੰਦਰ ਸਿੰਘ ਰਾਜੂ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੱਬੀ, ਮਨਜਿੰਦਰ ਸਿੰਘ ਖੇੜੀ, ਡਾ. ਸੁਖਦੇਵ ਭੂੰਦੜੀ, ਜਗਤਾਰ ਸਿੰਘ, ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਕੋਮਲਪ੍ਰੀਤ ਸਿੰਘ, ਗੁਰਜੀਤ ਸਿੰਘ, ਸੁਰਿੰਦਰ ਸਿੰਘ ਸ਼ਿੰਦੀ, ਅਵਤਾਰ ਸਿੰਘ ਤਾਰੀ, ਕਾਲਾ ਸਿੰਘ ਫੌਜੀ, ਗੁਰਦੇਵ ਸਿੰਘ ਲਤਾਲਾ ਨੇ ਧਰਨੇ ਨੂੰ ਸੰਬੋਧਨ ਕੀਤਾ। ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਦਿੱਤੀ ਹਮਾਇਤ ਲਈ ਧੰਨਵਾਦ ਕਰਦਿਆਂ ਉਨ੍ਹਾਂ ਜਲਦ ਹੀ ਹੋਰਨਾਂ ਪਿੰਡਾਂ ’ਚ ਲਾਮਬੰਦੀ ਕਰਕੇ ਸੰਘਰਸ਼ ਤਿੱਖਾ ਕਰਨ ਲਈ ਇਕ ਕਮੇਟੀ ਬਣਾਉਣ ਗੱਲ ਆਖੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਲੋਕ, ਕਿਸਾਨ ਤੇ ਮਜ਼ਦੂਰ ਵਿਰੋਧੀ ਸਰਕਾਰ ਦੇ ਰਾਹ ’ਤੇ ਪੈ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਵਿੱਖ ’ਚ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਲੋਕ ਇਸ ਪਾਰਟੀ ਦੀ ਸੂਬਾ ਸਰਕਾਰ ਨੂੰ ਐਤਕੀਂ ਲੋਕ ਸਭਾ ਚੋਣਾਂ ’ਚ ਵੀ ਸਬਕ ਸਿਖਾਉਣਗੇ। ਉਨ੍ਹਾਂ ਪਿੰਡ ਵਾਸੀਆਂ ਦੇ ਨਾਲ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਹਾਕਮ ਧਿਰ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਦੁਖੀ ਲੋਕ ਵੋਟਾਂ ਮੰਗਣ ਆਉਣ ਵਾਲੇ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਘੇਰ ਕੇ ਸਵਾਲ ਕਰਨਗੇ। ਅਕਾਲੀਆਂ ਤੇ ਕਾਂਗਰਸੀਆਂ ਤੋਂ ਅੱਕੇ ਲੋਕਾਂ ਨੇ ਬਦਲਾਅ ਦੇ ਭਰਮ ’ਚ ਇਨ੍ਹਾਂ ਨੂੰ ਵੋਟਾਂ ਪਾਈਆਂ ਪਰ ਜਲਦ ਹੀ ਇਨ੍ਹਾਂ ਤੋਂ ਵੀ ਲੋਕਾਂ ਦਾ ਮੋਹ ਹੀ ਭੰਗ ਨਹੀਂ ਹੋਇਆ ਸਗੋਂ ਭਾਰੀ ਵਿਰੋਧ ਵੀ ਪੈਦਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਸਵੰਤ ਸਿੰਘ ਭੱਟੀਆਂ, ਬੀਬੀ ਅਮਰਜੀਤ ਕੌਰ ਮਾਜਰੀ, ਪ੍ਰੇਮ ਸਿੰਘ ਬੁਜਰਗ, ਬੀਕੇਯੂ (ਡਕੌਂਦਾ-ਧਨੇਰ) ਦੇ ਜਸਵੀਰ ਸਿੰਘ ਜੱਸਾ, ਸਤਵੰਤ ਸਿੰਘ ਸਿਵੀਆ, ਜਗਦੀਸ਼ ਸਿੰਘ ਲੁਧਿਆਣਾ, ਜਸਵੀਰ ਸਿੰਘ ਸੀਰਾ, ਲਾਲ ਸਿੰਘ ਗੋਰਾਹੂਰ, ਮੱਖਣ ਸਿੰਘ, ਛਿੰਦਰਪਾਲ ਸਿੰਘ, ਬੀਬੀ ਗੁਰਚਰਨ ਕੌਰ ਨੇ ਕਿਹਾ ਕਿ ਫੈਕਟਰੀ ਮਾਲਕਾਂ ਨੂੰ ਲੋਕਾਂ ਦੀ ਸਿਹਤ ਤੇ ਵਾਤਾਵਰਨ ਦੀ ਕੋਈ ਪ੍ਰਵਾਹ ਨਹੀਂ ਹੈ।

Advertisement

Advertisement
Advertisement