For the best experience, open
https://m.punjabitribuneonline.com
on your mobile browser.
Advertisement

ਦਿੜ੍ਹਬਾ ਵਿੱਚ ਭਗਵੰਤ ਮਾਨ ਖ਼ਿਲਾਫ਼ ਮੁੜ ਗਰਜੇ ਖਹਿਰਾ

07:00 AM May 03, 2024 IST
ਦਿੜ੍ਹਬਾ ਵਿੱਚ ਭਗਵੰਤ ਮਾਨ ਖ਼ਿਲਾਫ਼ ਮੁੜ ਗਰਜੇ ਖਹਿਰਾ
ਦਿੜ੍ਹਬਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ।
Advertisement

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 2 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵਿਜੀਲੈਂਸ ਦਾ ਡਰਾਬਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਜਿਸ ਦਲਬੀਰ ਗੋਲਡੀ ਖ਼ਿਲਾਫ ਉਨ੍ਹਾਂ ਚੋਣ ਲੜੀ ਸੀ ਅੱਜ ਭਾਵੇਂ ਉਸ ਨੂੰ ਤਿਤਲੀ ਬਣਾ ਕੇ ਤਾਂ ਲੈ ਗਿਆ ਹੈ ਪਰ ਭਗਵੰਤ ਮਾਨ ਸੰਗਰੂਰ ਵਿੱਚ ਕਮਜ਼ੋਰ ਪੈ ਗਿਆ ਹੈ।
ਉਹ ਅੱਜ ਗੀਤਾ ਭਵਨ ਦਿੜ੍ਹਬਾ ਵਿੱਚ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਦੀ ਅਗਵਾਈ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿਰ 70 ਹਜ਼ਾਰ ਕਰੋੜ ਦਾ ਕਰਜ਼ਾ ਹੈ ਜਦੋਂ ਕਿ 25 ਹਜ਼ਾਰ ਕਰੋੜ ਹੋਰ ਕਰਜ਼ਾ ਲਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਝੂਠਾ ਇਨਕਲਾਬ ਤੇ ਝੂਠੇ ਸੁਫਨੇ ਦਿਖਾ ਕੇ ਸੱਤਾ ਵਿੱਚ ਆਉਂਦਿਆਂ ਹੀ ਆਪ ਦੀ ਲੀਡਰਸ਼ਿਪ ਲੋਕਾਂ ਤੋਂ ਦੂਰੀ ਬਣਾ ਚੁੱਕੀ ਹੈ ਜਿਸ ਤੋਂ ਪੰਜਾਬ ਦੇ ਲੋਕ ਨਿਰਾਸ਼ ਹਨ ਪਰ ਦੂਜੇ ਪਾਸੇ ਆਏ ਦਿਨ ਮਾਨ ਸਰਕਾਰ ਰੰਗਲੇ ਪੰਜਾਬ ਦੇ ਨਾਅਰੇ ਲਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਨੂੰ ਕਰਜ਼ੇ ਅਤੇ ਨਸ਼ਿਆਂ ਤੋਂ ਬਚਾਉਣ ਲਈ ਆਪ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ। ਇਸ ਮੌਕੇ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ, ਪ੍ਰਗਟ ਸਿੰਘ ਘੁਮਾਣ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×