For the best experience, open
https://m.punjabitribuneonline.com
on your mobile browser.
Advertisement

ਅਗਰਵਾਲ ਸਭਾ ਦੀ ਚੋਣ ਲਈ ਗਰਗ ਨੇ ਦਾਖ਼ਲ ਕੀਤੇ ਕਾਗਜ਼

09:55 AM Sep 05, 2024 IST
ਅਗਰਵਾਲ ਸਭਾ ਦੀ ਚੋਣ ਲਈ ਗਰਗ ਨੇ ਦਾਖ਼ਲ ਕੀਤੇ ਕਾਗਜ਼
Advertisement

ਪੱਤਰ ਪ੍ਰੇਰਕ
ਡੱਬਵਾਲੀ, 4 ਸਤੰਬਰ
ਅਗਰਵਾਲ ਸਭਾ ਡੱਬਵਾਲੀ ਦੇ ਪ੍ਰਧਾਨਗੀ ਅਹੁਦੇ ਦੀ ਚੋਣ ਲਈ ਅਖਿਲ ਭਾਰਤੀ ਅਗਰਵਾਲ ਮਹਾਸਭਾ ਦੇ ਕੌਮੀ ਸਲਾਹਕਾਰ ਰਾਜਿੰਦਰ ਗਰਗ (ਜਿਮੀਂਦਾਰਾ) ਮੈਦਾਨ ਵਿੱਚ ਉੱਤਰ ਪਏ ਹਨ। ਅਗਰਵਾਲ ਸਭਾ ਡੱਬਵਾਲੀ ਦੀ ਚੋਣ 18 ਸਤੰਬਰ ਨੂੰ ਹੋਣੀ ਹੈ। ਅੱਜ ਸਭਾ ਦੇ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਪ੍ਰਕਿਰਿਆ ਆਰੰਭ ਹੋ ਗਈ। ਰਾਜਿੰਦਰ ਗਰਗ ਨੇ ਨਾਮਜ਼ਦਗੀ ਦੇ ਪਹਿਲੇ ਦਿਨ ਅੱਜ ਪਹਿਲਾ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤਾ। ਉਨ੍ਹਾਂ ਅਗਰਵਾਲ ਧਰਮਸ਼ਾਲਾ ਵਿਖੇ ਚੋਣ ਅਧਿਕਾਰੀ ਸੁਭਾਸ਼ ਗੁਪਤਾ ਵਕੀਲ ਅਤੇ ਨਰੇਸ਼ ਮਿੱਤਲ ਦੇ ਕੋਲ ਆਪਣੇ ਕਾਗਜ਼ ਦਾਖ਼ਲ ਕੀਤੇ।

Advertisement

Advertisement
Advertisement
Author Image

Advertisement