ਰਾਮ ਮੰਦਰ ਵਿੱਚ ਗਰਭ ਗ੍ਰਹਿ ਦਾ ਲੈਂਟਰ ਪਾਇਆ
12:17 PM Nov 06, 2024 IST
Advertisement
Advertisement
ਸ਼ਸ਼ੀ ਪਾਲ ਜੈਨ
ਖਰੜ, 5 ਨਵੰਬਰ
ਖਰੜ ਵਿੱਚ ਭਗਵਾਨ ਰਾਮ ਚੰਦਰ ਦੇ ਦਾਦਾ ਜੀ ਦੇ ਨਾਂ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਦੇ ਨਾਲ ਉਸਾਰੀ ਅਧੀਨ ਰਾਮ ਮੰਦਰ ਦੇ ਗਰਭ ਗ੍ਰਹਿ ਦੇ ਲੈਂਟਰ ਪਾਉਣ ਦਾ ਕੰਮ ਅੱਜ ਸਵੇਰੇ ਸ਼ੁਰੂ ਕੀਤਾ ਗਿਆ। ਇਸ ਮੌਕੇ ਤੀਰਥ ਸਥਾਨਾਂ ਤੋਂ ਲਿਆਂਦੇ ਪੱਥਰ ਦੇ ਟੁਕੜੇ ਵੀ ਲੈਂਟਰ ਵਿੱਚ ਪਾਏ ਗਏ। ਗਰਭ ਗ੍ਰਹਿ ਉਹ ਸਥਾਨ ਹੈ ਜਿੱਥੇ ਰਾਮ ਚੰਦਰ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਮੰਦਰ ਦੀ ਉਸਾਰੀ ਦਾ ਕੰਮ ਪਿਛਲੇ ਸਾਲ 19 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ਸੀ। ਅੱਜ ਜਦੋਂ ਲੈਂਟਰ ਦਾ ਕੰਮ ਸ਼ੁਰੂ ਹੋਇਆ ਤਾਂ ਉਸ ਸਮੇਂ ਕੁਲਵੰਤ ਚੌਧਰੀ, ਡਾ. ਐੱਮਐੱਸ ਸੰਧੂ, ਆਨੰਦ ਕਾਂਸਲ, ਨਿਤਿਨ ਗਰਗ, ਵਿਜੇ ਗੁਪਤਾ ਅਤੇ ਠੇਕੇਦਾਰ ਗੋਇਲ ਮੌਜੂਦ ਸਨ।
ਇਸ ਮੌਕੇ ਰਾਮ ਮੰਦਰ ਅੱਜ ਸਰੋਵਰ ਵਿਕਾਸ ਸੰਮਤੀ ਦੇ ਮੈਂਬਰਾਂ ਵਲੋਂ ਲੱਡੂ ਵੰਡੇ ਗਏ ਅਤੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਸੰਮਤੀ ਦੀ ਯੋਜਨਾ ਹੈ ਕਿ ਅਗਲੇ ਸਾਲ ਰਾਮ ਨੌਮੀ ਦੇ ਦਿਹਾੜੇ ’ਤੇ ਇੱਥੇ ਮੂਰਤੀ ਸਥਾਪਨਾ ਕੀਤੀ ਜਾ ਸਕੇ।
Advertisement
Advertisement