ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿੱਚ ਕੂੜੇ ਦੇ ਢੇਰ ਲੱਗੇ

07:02 AM Feb 19, 2024 IST
featuredImage featuredImage
ਚੰਡੀਗੜ੍ਹ ਦੀ ਸੈਕਟਰ-26 ਦੀ ਮੰਡੀ ਵਿੱਚ ਲੱਗੇ ਕੂੜੇ ਦੇ ਢੇਰ। -ਫੋਟੋ: ਪ੍ਰਦੀਪ ਤਿਵਾੜੀ

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਫਰਵਰੀ
ਦੇਸ਼ ਭਰ ਦੇ ਸ਼ਹਿਰਾਂ ਵਿੱਚ ਪਹਿਲੇ ਨੰਬਰ ’ਤੇ ਆਉਣ ਲਈ ਲੰਬੇ ਸਮੇਂ ਤੋਂ ‘ਤਰਲੋਮੱਛੀ’ ਹੋ ਰਹੇ ਚੰਡੀਗੜ੍ਹ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਫੈਲੀ ਗੰਦਗੀ ਜਿੱਥੇ ਸਬੰਧਤ ਮਹਿਕਮੇ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ, ਉਥੇ ਸ਼ਹਿਰ ਦੀ ਸੁੰਦਰਤਾ ’ਤੇ ‘ਦਾਗ਼’ ਲਗਾ ਰਹੀ ਹੈ। ਸੈਕਟਰ-26 ਦੀ ਇਸ ਮੰਡੀ ਵਿੱਚ ਥਾਂ-ਥਾਂ ’ਤੇ ਲੱਗੇ ਗੰਦਗੀ ਤੇ ਕੂੜੇ ਦੇ ਢੇਰ ਸ਼ਹਿਰ ਦੀ ਸਵੱਛਤਾ ਮੁਹਿੰਮ ਦਾ ਮੂੰਹ ਚਿੜਾ ਰਹੇ ਹਨ। ਇੱਥੇ ਸਬਜ਼ੀ ਵੇਚਣ ਵਾਲਿਆਂ ਵੱਲੋਂ ਛੱਡੀ ਰਹਿੰਦ-ਖੂੰਹਦ ਕਾਰਨ ਮਾਰਕੀਟ ਦਾ ਸਫ਼ਾਈ ਪ੍ਰਬੰਧ ਵਿਗੜਿਆ ਹੋਇਆ ਹੈ। ਇੱਥੇ ਮੰਡੀ ਵਿੱਚ ਸਬਜ਼ੀ ਜਾਂ ਹੋਰ ਸਾਮਾਨ ਖ਼ਰੀਦਣ ਵਾਲਿਆਂ ਲਈ ਗੰਦਗੀ ਵੱਡੀ ਸਮੱਸਿਆ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਆ ਕੇ ਲਗਦਾ ਹੀ ਨਹੀਂ ਕਿ ਇਹ ਚੰਡੀਗੜ੍ਹ ਸ਼ਹਿਰ ਦਾ ਹਿੱਸਾ ਹੈ। ਗੰਦਗੀ ਦੇ ਢੇਰ ਜਿੱਥੇ ਸ਼ਹਿਰ ਦੀ ਦਿੱਖ ਖ਼ਰਾਬ ਕਰ ਰਹੇ ਹਨ, ਉੱਥੇ ਕੂੜੇ ਵਿੱਚੋਂ ਨਿਕਲਣ ਵਾਲੀ ਬਦਬੂ ਲੋਕਾਂ ਲਈ ਮੁਸੀਬਤ ਬਣ ਰਹੀ ਹੈ।
ਇਸ ਕਾਰਨ ਦੁਕਾਨਦਾਰ ਵੀ ਪ੍ਰੇਸ਼ਾਨ ਹਨ। ਮਾਰਕੀਟ ਦੇ ਦੁਕਾਨਦਾਰ ਨੇ ਕਿਹਾ ਕਿ ਮਾਰਕੀਟ ਵੱਲੋਂ ਵਾਰ-ਵਾਰ ਮਾੜੇ ਸਫ਼ਾਈ ਪ੍ਰਬੰਧਾਂ ਖ਼ਿਲਾਫ਼ ਮਾਰਕੀਟ ਕਮੇਟੀ ਸਣੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਨ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇੱਥੇ ਸਬਜ਼ੀ ਤੇ ਫਲਾਂ ਦਾ ਕਾਰੋਬਾਰ ਕਰਨ ਵਾਲੇ ਰੇਹੜੀ-ਫੜ੍ਹੀ ਵਾਲਿਆਂ ਵਲੋਂ ਸੁੱਟੀ ਗਈ ਸਬਜ਼ੀਆਂ ਅਤੇ ਫਲਾਂ ਦੀ ਰਹਿੰਦ-ਖੂੰਹਦ ਕਾਰਨ ਮਾਰਕੀਟ ਵਿੱਚ ਥਾਂ-ਥਾਂ ’ਤੇ ਕੁੜੇ ਦੇ ਢੇਰ ਲੱਗੇ ਰਹਿੰਦੇ ਹਨ। ਮੀਂਹ ਪੈਣ ਤੋਂ ਬਾਅਦ ਇੱਥੇ ਸੁੱਟਿਆ ਗਿਆ ਕੂੜਾ ਚਿੱਕੜ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਮਾਰਕੀਟ ਵਿੱਚ ਪੈਦਲ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਮੰਡੀ ਵਿੱਚ ਰਾਸ਼ਨ ਤੇ ਸਬਜ਼ੀ ਲੈਣ ਆਏ ਗਾਹਕ ਸਚਿਨ ਨੇ ਕਿਹਾ ਕਿ ਉਹ ਅਕਸਰ ਆਪਣੇ ਘਰ ਲਈ ਸਾਮਾਨ ਖ਼ਰੀਦਣ ਲਈ ਇੱਥੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਮਾਰਕੀਟ ਵਿੱਚ ਅਕਸਰ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਕੂੜੇ ਦੀ ਬਦਬੂ ਕਾਰਨ ਉਨ੍ਹਾਂ ਨੂੰ ਆਪਣਾ ਮੂੰਹ ਢਕ ਕੇ ਲੰਘਣਾ ਪੈਂਦਾ ਹੈ। ਹੋਲਸੇਲ ਕਰਿਆਨਾ ਖ਼ਰੀਦਣ ਲਈ ਆਉਣ ਵਾਲੇ ਬੁੜੈਲ ਦੇ ਦੁਕਾਨਦਾਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਹੋਰ ਸੈਕਟਰਾਂ ਤੇ ਪਿੰਡ ਵਿੱਚ ਦੁਕਾਨਦਾਰਾਂ ਵੱਲੋਂ ਜਨਤਕ ਥਾਂ ’ਤੇ ਕੂੜਾ ਸੁੱਟਣ ਦੇ ਚਲਾਨ ਕਰ ਦਿੱਤੇ ਜਾਂਦੇ ਹਨ ਪਰ ਇਸ ਮਾਰਕੀਟ ਵਿੱਚ ਲੱਗੇ ਕੂੜੇ ਦੇ ਢੇਰ ਸ਼ਾਇਦ ਨਿਗਮ ਸਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿਖਾਈ ਨਹੀਂ ਦਿੰਦੇ।

Advertisement

Advertisement