ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੂੜੇ ਨੂੰ ਲਾਈ ਜਾ ਰਹੀ ਹੈ ਅੱਗ, ਨਗਰ ਕੌਂਸਲ ਅਧਿਕਾਰੀ ਬੇਖਬਰ

06:33 PM Jun 23, 2023 IST

ਪੱਤਰ ਪ੍ਰੇਰਕ

Advertisement

ਮੁਕੇਰੀਆਂ, 11 ਜੂਨ

ਇਸ ਸ਼ਹਿਰ ਅੰਦਰ ਕਰੀਬ ਦਰਜਨ ਥਾਵਾਂ ਉੱਤੇ ਨਿਯਮਾਂ ਦੇ ਉਲਟ ਕੂੜੇ ਨੂੰ ਅੱਗ ਲਗਾ ਕੇ ਖਪਾਇਆ ਜਾ ਰਿਹਾ ਹੈ, ਜਦੋਂ ਕਿ ਹਰ ਛਿਮਾਹੀ ਇਹ ਕੂੜਾ ਪਠਾਨਕੋਟ ਦੇ ਕੂੜਾ ਡੰਪ ਵਿੱਚ ਲਿਜਾਣ ਲਈ ਕਰੀਬ 22 ਲੱਖ ਰੁਪਏ ਖਰਚੇ ਜਾ ਰਹੇ ਹਨ। ਕਿਸਾਨ ਆਗੂ ਆਸ਼ਾ ਨੰਦ ਨੇ ਅਧਿਕਾਰੀਆਂ ‘ਤੇ ਕੂੜੇ ਰਾਹੀਂ ਲੱਖਾਂ ਰੁਪਏ ਦੇ ਫੰਡ ਖਪਾਉਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ‘ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਕੋਈ ਗੰਭੀਰਤਾ ਦਿਖਾਉਣ ਦੀ ਥਾਂ ਇਸ ਮਾਮਲੇ ਨੂੰ ਆਪੇ ਦੇਖ ਲੈਣ ਦਾ ਦਾਅਵਾ ਕਰ ਰਹੇ ਹਨ।

Advertisement

ਜਾਣਕਾਰੀ ਅਨੁਸਾਰ ਸ਼ਹਿਰ ਦਾ ਕੂੜਾ ਸ਼ਹਿਰ ਤੋਂ ਬਾਹਰ ਪਠਾਨਕੋਟ ਦੇ ਕੂੜਾ ਡੰਪ ਵਿੱਚ ਲਿਜਾਣ ਲਈ ਹਰ ਛਿਮਾਹੀ ਕਰੀਬ 22 ਲੱਖ ਰੁਪਏ ਖਰਚੇ ਜਾ ਰਹੇ ਹਨ ਪਰ ਸ਼ਹਿਰ ਅੰਦਰ ਵਿਸ਼ਾਲ ਫਾਰਮ ਦੇ ਬਾਹਰ, ਮੁਹੱਲਾ ਗੁਰਦੇਵਪੁਰ ਦੀ ਰੇਲਵੇ ਲਾਈਨ ਦੇ ਆਰ ਅਤੇ ਪਾਰ, ਰੇਲਵੇ ਰੋਡ ‘ਤੇ ਕਰੀਬ 3 ਥਾਵਾਂ, ਪੁੱਡਾ ਕਲੋਨੀ ਤੇ ਖੇਤੀਬਾੜੀ ਦਫ਼ਤਰ ਨਜ਼ਦੀਕ, ਦੇਵਾ ਕਲੋਨੀ ਸਮੇਤ ਕਰੀਬ ਡੇਢ ਦਰਜਨ ਥਾਵਾਂ ਉੱਤੇ ਕੂੜੇ ਨੂੰ ਅੱਗ ਲਗਾ ਕੇ ਖਪਾਇਆ ਜਾ ਰਿਹਾ ਹੈ। ਨਿਯਮਾਂ ਅਨੁਸਾਰ ਕੂੜੇ ਨੂੰ ਅੱਗ ਨਹੀਂ ਲਗਾਈ ਜਾ ਸਕਦੀ ਕਿਉਂਕਿ ਇਸ ਕਾਰਨ ਭਾਰੀ ਪ੍ਰਦੂਸ਼ਣ ਫੈਲਦਾ ਹੈ ਅਤੇ ਨੇੜਲੇ ਲੋਕਾਂ ਨੂੰ ਸਾਹ ਤੇ ਚਮੜੀ ਵਰਗੀਆਂ ਬਿਮਾਰੀਆਂ ਨਾਲ ਦੋ ਚਾਰ ਹੋਣਾ ਪੈਂਦਾ ਹੈ।

ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕੂੜਾ ਪ੍ਰਬੰਧਨ ‘ਤੇ ਖਰਚੇ ਜਾ ਰਹੇ ਛਿਮਾਹੀ ਲੱਖਾਂ ਰੁਪਏ ਵਿੱਚ ਵੱਡਾ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲਾਏ। ਨਗਰ ਕੌਂਸਲ ਦੇ ਈਓ ਵਿਜੇ ਸਾਗਰ ਮਹਿਤਾ ਨੇ ਕੂੜੇ ਰਾਹੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੂੜੇ ਨੂੰ ਅੱਗ ਲਗਾਏ ਜਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਮੀਡੀਆ ਕਰਮੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਆਪਣੀ ਟੀਮ ਤੋਂ ਜਾਂਚ ਕਰਵਾ ਕੇ ਸਭ ਠੀਕ ਕਰ ਲੈਣਗੇ।

Advertisement