ਗਾਂਜੇ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
08:53 AM Oct 03, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਦੱਖਣੀ ਪੱਛਮੀ ਜ਼ਿਲ੍ਹਾ ਪੁਲੀਸ ਨੇ ਦਿੱਲੀ-ਐੱਨਸੀਆਰ ਵਿੱਚ ਗਾਂਜੇ ਦੀ ਤਸਕਰੀ ਕਰਨ ਵਾਲੇ ਉੱਤਰ-ਪੂਰਬੀ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਸ ਗਰੋਹ ਵਿੱਚੋਂ ਇੱਕ ਨਾਬਾਲਗ ਸਣੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਅਨੁਸਾਰ ਉਨ੍ਹਾਂ ਕੋਲੋਂ 16. 590 ਕਿੱਲੋਂ ਗਾਂਜਾ ਬਰਾਮਦ ਹੋਇਆ ਹੈ। ਪੁਲੀਸ ਡਿਪਟੀ ਕਮਿਸ਼ਨਰ ਰੋਹਿਤ ਮੀਨਾ ਨੇ ਦੱਸਿਆ ਕਿ ਬਾਲਗ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਜੋ ਅਤੋ ਸੁਮੀ, ਸਫਦਰਜੰਗ ਐਨਕਲੇਵ ਦੇ ਹੁਮਾਯੂੰਪੁਰ ਪਿੰਡ, ਲੁਕੋਟੋ ਹਾਲ, ਦੀਮਾਪੁਰ, ਨਾਗਾਲੈਂਡ ਅਤੇ ਆਰ ਕੈਚੀਲੋ ਸੇਬ, ਵਾਸੀ ਕੋਹਿਮਾ, ਨਾਗਾਲੈਂਡ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 16.590 ਕਿਲੋ ਗਾਂਜਾ ਅਤੇ ਮੋਬਾਈਲ ਬਰਾਮਦ ਕੀਤਾ ਹੈ। ਪੁਲੀਸ ਇਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। ਪੁਲੀਸ ਮੁਲਜ਼ਮਾਂ ਦੇ ਸਾਥੀਆਂ ਬਾਰੇ ਵੀ ਘੋਖ ਨਾਲ ਕਾਰਵਾਈ ਕਰ ਰਹੀ ਹੈ।
Advertisement
Advertisement
Advertisement