ਗੈਂਗਸਟਰਾਂ ਵੱਲੋਂ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੂੰ ਧਮਕੀਆਂ
08:50 AM Oct 12, 2024 IST
ਤਰਨ ਤਾਰਨ (ਗੁਰਬਖਸ਼ਪੁਰੀ): ਪਿੰਡ ਮੱਲੀਆਂ ਖੁਰਦ ਤੋਂ ਸਰਪੰਚ ਦੀ ਚੋਣ ਲੜ ਰਹੇ ‘ਆਪ’ ਆਗੂ ਲਖਬੀਰ ਸਿੰਘ ਰਟੌਲ ਤੋਂ ਗੈਂਗਸਟਰ ਨੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ| ਸੱਤਾ ਨੌਸ਼ਹਿਰਾ ਪੰਨੂੰਆਂ ਨੇ ਉਸ ਤੋਂ 8 ਅਕਤੂਬਰ ਨੂੰ ਵਟਸਐਪ ਕਾਲ ਰਾਹੀਂ ਫ਼ਿਰੌਤੀ ਮੰਗੀ ਸੀ| ਜ਼ਿਕਰਯੋਗ ਹੈ ਕਿ ਸੱਤਾ ਗੈਂਗਸਟਰ ਲੰਡਾ ਗਰੁੱਪ ਨਾਲ ਸਬੰਧਤ ਹੈ। ਇਸੇ ਤਰ੍ਹਾਂ ਪਿੰਡ ਕੋਟ ਧਰਮ ਚੰਦ ਕਲਾਂ ਤੋਂ ‘ਆਪ’ ਆਗੂ ਦੇ ਤੌਰ ’ਤੇ ਸਰਪੰਚ ਦੇ ਅਹੁਦੇ ਦੇ ਉਮੀਦਵਾਰ ਜਸਬੀਰ ਸਿੰਘ ਨੂੰ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਧਮਕੀ ਦਿੱਤੀ ਹੈ| ਵਿਰੋਧੀ ਧਿਰ ਦੇ ਉਮੀਦਵਾਰ ਦੇ ਨਾਮਜ਼ਦਗੀ ਦੇ ਪਰਚੇ ਰੱਦ ਹੋ ਜਾਣ ਕਰਕੇ ਜਸਬੀਰ ਸਿੰਘ ਸਰਪੰਚ ਦੇ ਅਹੁਦੇ ਲਈ ਇਕੱਲਾ ਉਮੀਦਵਾਰ ਰਹਿ ਗਿਆ ਹੈ, ਜਿਸ ਕਰਕੇ ਕੇ ਉਸ ਦਾ ਸਰਪੰਚ ਬਣਨਾ ਤੈਅ ਹੈ। ਪੁਲੀਸ ਨੇ ਕੇਸ ਦਰਜ ਕਰ ਲਏ ਹਨ।
Advertisement
Advertisement