For the best experience, open
https://m.punjabitribuneonline.com
on your mobile browser.
Advertisement

ਚੋਹਲਾ ਸਾਹਿਬ ਵਿੱਚ ਗੈਂਗਸਟਰਾਂ ਨੇ ਦੁਕਾਨਦਾਰ ’ਤੇ ਗੋਲੀਆਂ ਚਲਾਈਆਂ

06:14 AM Jul 03, 2024 IST
ਚੋਹਲਾ ਸਾਹਿਬ ਵਿੱਚ ਗੈਂਗਸਟਰਾਂ ਨੇ ਦੁਕਾਨਦਾਰ ’ਤੇ ਗੋਲੀਆਂ ਚਲਾਈਆਂ
ਚੋਹਲਾ ਸਾਹਿਬ ਵਿੱਚ ਘਟਨਾ ਸਥਾਨ ’ਤੇ ਖੜ੍ਹੇ ਪੁਲੀਸ ਮੁਲਾਜ਼ਮ ਤੇ ਦੁਕਾਨਦਾਰ।
Advertisement

ਤੇਜਿੰਦਰ ਸਿੰਘ ਖਾਲਸਾ/ਗੁਰਬਖਸ਼ਪੁਰੀ
ਚੋਹਲਾ ਸਾਹਿਬ/ਤਰਨ ਤਾਰਨ, 2 ਜੁਲਾਈ
ਕਸਬਾ ਚੋਹਲਾ ਸਾਹਿਬ ਦੇ ਮੁੱਖ ਬਾਜ਼ਾਰ ਵਿੱਚ ਅੱਜ ਸ਼ਾਮ ਵੇਲੇ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਗੈਂਗਸਟਰਾਂ ਨੇ ਗੋਲੀਆਂ ਚਲਾ ਕੇ ਦੋ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ| ਜ਼ਖ਼ਮੀਆਂ ਦੀ ਪਛਾਣ ਗੁਰਜਿੰਦਰ ਸਿੰਘ (30) ਅਤੇ ਸਤਨਾਮ ਸਿੰਘ (31) ਵਜੋਂ ਹੋਈ ਹੈ, ਜਿਨ੍ਹਾਂ ਨੂੰ ਘਟਨਾ ਦੇ ਤੁਰੰਤ ਬਾਅਦ ਹੀ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ|
ਦੂਜੇ ਪਾਸੇ ਵਾਰਦਾਤ ਦੀ ਸੁੂਚਨਾ ਮਿਲਦਿਆਂ ਹੀ ਐੱਸਐੱਸਪੀ ਅਸ਼ਵਨੀ ਕਪੂਰ ਨੇ ਪੁਲੀਸ ਫੋਰਸ ਸਮੇਤ ਘਟਨਾ ਸਥਾਨ ਦਾ ਦੌਰਾ ਕੀਤਾ| ਮੌਕੇ ਦੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਸ਼ਾਮ ਦੇ 3.45 ਦੇ ਕਰੀਬ ਇਕ ਮੋਟਰਸਾਈਕਲ ’ਤੇ ਆਏ ਦੋ ਨਾਕਾਬਪੋਸ਼ ਗੈਂਗਸਟਰ ਦੁਕਾਨਦਾਰ ਗੁਰਜਿੰਦਰ ਸਿੰਘ ਦੀ ਦੁਕਾਨ ’ਤੇ ਆਏ ਅਤੇ ਇਕ ਗੈਂਗਸਟਰ ਦੁਕਾਨ ਦੇ ਅੰਦਰ ਜਾ ਕੇ ਗੁਰਜਿੰਦਰ ਸਿੰਘ ਨਾਲ ਪੈਸੇ ਦੇ ਲੈਣ ਦੇਣ ਦੀ ਗੱਲਬਾਤ ਸ਼ੁਰੂ ਕਰਨ ਲੱਗਾ| ਉਸ ਦਾ ਦੂਸਰਾ ਸਾਥੀ ਦੁਕਾਨ ਦੇ ਬਾਹਰ ਮੋਰਟਸਾਈਕਲ ’ਤੇ ਬੈਠਾ ਰਿਹਾ| ਗੁਰਜਿੰਦਰ ਸਿੰਘ ਨੂੰ ਉਸ ਦੀਆਂ ਹਰਕਤਾਂ ਸ਼ੱਕੀ ਲੱਗੀਆਂ ਤਾਂ ਉਹ ਦੁਕਾਨ ਤੋਂ ਬਾਹਰ ਆ ਰਿਹਾ ਸੀ ਤਾਂ ਉਸ ਦੇ ਪਿੱਛੋਂ ਗੈਂਗਸਟਰ ਨੇ ਗੋਲੀਆਂ ਚਲਾ ਦਿੱਤੀਆਂ| ਇਸ ਗੋਲੀਬਾਰੀ ਨਾਲ ਦੁਕਾਨ ਤੋਂ ਬਾਹਰ ਬਾਜ਼ਾਰ ਵਿੱਚ ਜਾ ਰਿਹਾ ਸਤਨਾਮ ਸਿੰਘ ਵੀ ਜ਼ਖ਼ਮੀ ਹੋ ਗਿਆ| ਗੈਂਗਸਟਰ ਗੋਲੀਆਂ ਚਲਾ ਕੇ ਕਸਬਾ ਦੀ ਮੇਨ ਸਰਹਾਲੀ ਰੋਡ ਵੱਲ ਨੂੰ ਫਰਾਰ ਹੋ ਗਏ|
ਮੰਨਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਅਤੇ ਸਤਨਾਮ ਸਿੰਘ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ ਦੇ ਬੰਦੇ ਸਨ| ਲੰਡਾ ਅਤੇ ਸੱਤਾ ਨੇ ਕਸਬੇ ਦੇ 50 ਦੇ ਕਰੀਬ ਕਾਰੋਬਾਰਿਆਂ ਤੋਂ ਫ਼ਿਰੌਤੀ ਦੀ ਮੰਗ ਕੀਤੀ ਹੈ ਪਰ ਵਧੇਰੇ ਕਾਰੋਬਾਰੀਆਂ ਨੇ ਉਨ੍ਹਾਂ ਨੂੰ ਫ਼ਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ| ਇਸ ਘਟਨਾ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਕਸਬੇ ਦੇ ਗੁਰਦੁਆਰਾ ਵਿੱਚ ਇਕ ਇਕੱਠ ਕਰਕੇ ਪੁਲੀਸ ਵਲੋਂ ਉਨ੍ਹਾਂ ਨੂੰ ਸੁਰੱਖਿਆ ਦੇਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ| ਇਸ ਸਬੰਧੀ ਐੱਸਐੱਸਪੀ ਅਸ਼ਵਨੀ ਕਪੂਰ ਨੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ|

Advertisement

Advertisement
Author Image

sukhwinder singh

View all posts

Advertisement
Advertisement
×