ਗੈਂਗਸਟਰ ਦੇ ਪਿਤਾ ਉੱਤੇ ਰੰਜਿਸ਼ ਤਹਿਤ ਬਦਸਲੂਕੀ ਕਰਨ ਦਾ ਦੋਸ਼
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਸਤੰਬਰ
ਥਾਣਾ ਦੁੱਗਰੀ ਦੀ ਪੁਲੀਸ ਨੇ ਇੱਕ ਔਰਤ ਦੀ ਸ਼ਿਕਾਇਤ ’ਤੇ ਗੈਂਗਸਟਰ ਸਾਗਰ ਨਿਊਟਰਨ ਦੇ ਪਿਤਾ ਜਗਤਾਰ ਸਿੰਘ ਖ਼ਿਲਾਫ਼ ਛੇੜਛਾੜ ਸਮੇਤ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਫਲਾਵਰ ਐਨਕਲਵ ਦੀ ਵਸਨੀਕ 40 ਸਾਲਾਂ ਦੀ ਇੱਕ ਔਰਤ ਨੇ ਦੱਸਿਆ ਹੈ ਕਿ ਉਹ ਕਿਸੇ ਨਿੱਜੀ ਕੰਮ ਤਹਿਤ ਐੱਲਆਈਜੀ ਫਲੈਟਾਂ ਵੱਲ ਆਈ। ਜਦੋਂ ਉਹ ਜਮੇਸ਼ਪਾਲ ਉਰਫ਼ ਜੱਸਾ ਦੇ ਫਲੈਟ ਦੇ ਅੱਗੇ ਤੋਂ ਲੰਘਣ ਲੱਗੀ ਤਾਂ ਉਸ ਨੇ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਛੇੜਖਾਨੀ ਕੀਤੀ ਅਤੇ ਰੋਕਣ ’ਤੇ ਉਸ ਨਾਲ ਕੁੱਟਮਾਰ ਤੇ ਗਾਲੀ ਗਲੋਚ ਵੀ ਕੀਤੀ। ਮਹਿਲਾ ਦਾ ਦੋਸ਼ ਹੈ ਕਿ ਜਮੇਸ਼ਪਾਲ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।
ਪਿਤਾ ਨੇ ਜਾਂਦੀ ਸੜਕ ਤੋਂ ਲੰਘ ਰਹੀ ਸੀ ਤਾਂ ਜੱਸੇ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਸਰੀਰਕ ਛੇੜਛਾੜ ਕਰਦਿਆਂ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਜੱਸੇ ਨੇ ਆਪਣੇ ਗੈਂਗਸਟਰ ਪੁੱਤਰ ਦੀ ਮੁਖਬਰੀ ਕਰਨ ਦੇ ਸ਼ੱਕ ਹੇਠ ਰੰਜਿਸ਼ ਤਹਿਤ ਉਸ ਨਾਲ ਇਹ ਬਦਸਲੂਕੀ ਕੀਤੀ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।