ਗੈਂਗਸਟਰ ਤੇਜਿੰਦਰ ਤੇਜੀ ਪਟਿਆਲਾ ਰੈਫਰ
07:27 AM Mar 12, 2025 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 11 ਮਾਰਚ
ਰਾਜਪੁਰਾ ਵਿੱਚ ਸਪੈਸ਼ਲ ਸੈੱਲ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਪੁਲੀਸ ਪਾਰਟੀ ਨਾਲ ਕੱਲ੍ਹ ਹੋਏ ਮੁਕਾਬਲੇ ’ਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਬੰਬੀਹਾ ਗਰੋਹ ਦੇ ਗੈਂਗਸਟਰ ਤੇਜਿੰਦਰ ਤੇਜੀ ਨੂੰ ਅੱਜ ਰਾਜਪੁਰਾ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਰੱਖਿਆ ਹੈ। ਐੱਸਪੀ (ਜਾਂਚ) ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੱਤ ’ਚ ਲੱਗੀ ਗੋਲੀ ਦੇ ਇਲਾਜ ਮਗਰੋਂ ਹੀ ਰਿਮਾਂਡ ਲੈ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਹ ਬੰਬੀਹਾ ਗਰੋਹ ਨੂੰ ਹਥਿਆਰ ਸਪਲਾਈ ਕਰਵਾਉਂਦਾ ਸੀ। ਕਤਲ ਸਮੇਤ ਉਸ ’ਤੇ ਪੰਜ ਕੇਸ ਹਨ। ਕੱਲ੍ਹ ਇੰਸਪੈਕਟਰ ਹੈਰੀ ਬੋਪਾਰਾਏ ਤੇ ਟੀਮ ਵੱਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ਉਸ ਵੱਲੋਂ ਚਲਾਈਆਂ ਦੋ ਗੋਲੀਆਂ ਪੁਲੀਸ ਦੀ ਗੱਡੀ ’ਚ ਵੱਜੀਆਂ ਤੇ ਜਵਾਬੀ ਕਾਰਵਾਈ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ, ਜਿਸ ਮਗਰੋਂ ਉਸ ਨੂੰ ਕਾਬੂ ਕਰ ਲਿਆ। ਐੱਸਐੱਸਪੀ ਨਾਨਕ ਸਿੰਘ ਨੇ ਟੀਮ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ।
Advertisement
Advertisement
Advertisement