ਗੈਂਗਸਟਰ ਸੱਤਾ ਨੇ ਜੌੜਾ ਵਾਸੀ ਤੋਂ 15 ਲੱਖ ਦੀ ਫ਼ਿਰੌਤੀ ਮੰਗੀ
08:57 AM Oct 14, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 13 ਅਕਤੂਬਰ
ਇੱਥੋਂ ਦੇ ਪਿੰਡ ਜੌੜਾ ਦੇ ਵਸਨੀਕ ਕੰਵਲਜੀਤ ਸਿੰਘ ਕੋਲੋਂ ਗੈਂਗਸਟਰ ਸੱਤਾ ਨੌਸ਼ਹਿਰਾ ਨੇ 15 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ| ਕੰਵਲਜੀਤ ਸਿੰਘ ਨੇ ਇਸ ਸਬੰਧੀ ਸਰਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੂੰ ਸੱਤਾ ਨੇ ਪਹਿਲਾਂ 26 ਜੁਲਾਈ ਨੂੰ ਅਤੇ ਮਗਰੋਂ 20 ਅਗਸਤ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਵ੍ਹੱਟਸਐਪ ਕਾਲ ਕੀਤੀ ਸੀ। ਇਸ ਦੌਰਾਨ ਉਸ ਕੋਲੋਂ ਫ਼ਿਰੌਤੀ ਦੀ ਮੰਗ ਕੀਤੀ ਗਈ| 20 ਅਗਸਤ ਨੂੰ ਉਸ ਨੇ ਕਿਹਾ ਕਿ ਹੁਣ ਉਹ ਫੋਨ ਨਹੀਂ, ਬਲਕਿ ਫ਼ਿਰੌਤੀ ਨਾ ਦੇਣ ’ਤੇ ਉਸ ਨੂੰ ਜਾਨ ਤੋਂ ਮਾਰ ਦੇਵੇਗਾ| ਇਸ ਮਗਰੋਂ ਸਬੰਧਤ ਪਰਿਵਾਰ ਕਾਫ਼ੀ ਦਹਿਸ਼ਤ ਵਿੱਚ ਹੈ। ਸਰਹਾਲੀ ਪੁਲੀਸ ਦੇ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕਰਨ ਉਪਰੰਤ ਬੀਐੱਨਐੱਸ ਦੀ ਧਾਰਾ 308 (4), 351 (3) ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement