ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਂਗਸਟਰ ਸਾਗਰ ਨੇ ਦੁੱਗਰੀ ’ਚ ਗੋਲੀਆਂ ਚਲਾਉਣ ਦੀ ਲਈ ਜ਼ਿੰਮੇਵਾਰੀ

06:55 AM Jul 10, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੁਲਾਈ
ਗੈਂਗਸਟਰ ਸਾਗਰ ਨਿਊਟਨ ਦੇ ਸਾਥੀਆਂ ਨੇ ਦੁੱਗਰੀ ਦੇ ਕਰਨੈਲ ਸਿੰਘ ਨਗਰ ਇਲਾਕੇ ’ਚ 7 ਜੁਲਾਈ ਦੀ ਦੇਰ ਰਾਤ ਨੂੰ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ। ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਦੁੱਗਰੀ ਪੁਲੀਸ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ ਪਰ ਗੋਲੀਆਂ ਚਲਾਏ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ ਸਾਗਰ ਨਿਊਟਨ ਨੇ ਸੋਸ਼ਲ ਮੀਡੀਆ ਰਾਹੀਂ ਗੋਲੀਆਂ ਚਲਾਉਣ ਦੀ ਵਾਰਦਾਤ ਵੀ ਕਬੂਲੀ ਹੈ ਤੇ ਕਿਹਾ ਕਿ ਗੋਲੀਆਂ ਉਸ ਦੇ ਸਾਥੀਆਂ ਨੇ ਚਲਾਈਆਂ ਹਨ ਤੇ ਜੇਕਰ ਉਸ ਦੇ ਨਾਲ ਇਨਸਾਫ਼ ਨਾ ਹੋਇਆ ਤਾਂ ਅੱਗੇ ਵੀ ਉਹ ਲੋਕ ਇਹੀ ਹਾਲ ਕਰਨਗੇ। ਇਸ ਦੌਰਾਨ ਉਸ ਨੇ ਨਵੀ ਨਾਮ ਦੇ ਨੌਜਵਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਜਦੋਂ ਇਸ ਬਾਰੇ ਏਸੀਪੀ ਦੱਖਣੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਹੜਾ ਸਾਗਰ ਨਿਊਟਨ ਗੈਂਗਸਟਰ, ਜਦੋਂ ਸਾਹਮਣੇ ਆਵੇਗਾ ਤਾਂ ਉਸ ਨੂੰ ਵੀ ਦੇਖ ਲਵਾਂਗੇ। ਜਦੋਂਕਿ ਥਾਣਾ ਇੰਚਾਰਜ ਨੇ ਕਿਹਾ ਕਿ ਇਹ ਵੀਡੀਓ ਪੁਰਾਣੀ ਹੈ ਤੇ ਪੁਲੀਸ ਕੋਲ ਕੋਈ ਸ਼ਿਕਾਇਤ ਨਹੀਂ ਆਈ।
ਦੱਸਣਯੋਗ ਹੈ ਕਿ ਦੁੱਗਰੀ ਦੇ ਕਰਨੈਲ ਸਿੰਘ ਨਗਰ ਇਲਾਕੇ ’ਚ 7 ਜੁਲਾਈ ਦੀ ਦੇਰ ਰਾਤ ਕਰੀਬ 12 ਵਜੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ’ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਇੱਕ ਘਰ ਦੇ ਬਾਹਰ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਕਰੀਬ 27 ਸੈਕਿੰਡ ’ਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ। ਬਿਨਾਂ ਕਿਸੇ ਡਰ ਦੇ ਬਦਮਾਸ਼ ਫਾਇਰਿੰਗ ਕਰਦੇ ਨਜ਼ਰ ਆਏ। ਹਾਲਾਂਕਿ ਪੁਲੀਸ ਇਸ ਮਾਮਲੇ ’ਚ ਖਾਮੋਸ਼ ਰਹੀ ਪਰ ਗੈਂਗਸਟਰ ਸਾਗਰ ਨਿਊਟਨ ਨੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਲਈ ਅਤੇ ਸੋਸ਼ਲ ਮੀਡੀਆ ’ਤੇ ਨਵੀ ਨਾਮ ਦੇ ਨੌਜਵਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਦਿੱਤੀਆਂ।

Advertisement

ਦੇਖ ਲਵਾਂਗੇ ਕਿਹੜਾ ਗੈਂਗਸਟਰ: ਏਸੀਪੀ ਗੁਰਇਕਬਾਲ

ਏਸੀਪੀ ਦੱਖਣੀ ਗੁਰਇਕਬਾਲ ਸਿੰਘ ਨੇ ਕਿਹਾ ਕਿ ਕਿਤੇ ਕੋਈ ਗੋਲੀ ਨਹੀਂ ਚੱਲੀ। ਸਾਗਰ ਦੇ ਬਾਰੇ ਪੁੱਛਣ ’ਤੇ ਏਸੀਪੀ ਭੜਕ ਗਏ ਅਤੇ ਆਖਿਆ ਕਿ ਕਿਹੜਾ ਸਾਗਰ ਨਿਊਟਨ, ਜੇ ਉਹ ਗੈਂਗਸਟਰ ਹੈ ਤਾਂ ਜਦੋਂ ਪੁਲੀਸ ਦੇ ਸਾਹਮਣੇ ਆਵੇਗਾ, ਉਸ ਨੂੰ ਵੀ ਵੇਖ ਲਾਵਾਂਗੇ। ਥਾਣਾ ਦੁੱਗਰੀ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਗੋਲੀ ਨਹੀਂ ਚੱਲੀ ਹੈ। ਇਹ ਵੀਡੀਓ ਪੁਰਾਣੀ ਹੈ। ਬਾਕੀ ਆਪਣੇ ਪੱਧਰ ’ਤੇ ਅਸੀਂ ਜਾਂਚ ਕਰ ਰਹੇ ਹਾਂ, ਜੇਕਰ ਕੋਈ ਗੱਲ ਸਾਹਮਣੇ ਆਈ ਤਾਂ ਕਾਰਵਾਈ ਕਰ ਦਿੱਤੀ ਜਾਵੇਗੀ।

Advertisement
Advertisement