For the best experience, open
https://m.punjabitribuneonline.com
on your mobile browser.
Advertisement

ਪੁਲੀਸ ਮੁਕਾਬਲੇ ’ਚ ਗੈਂਗਸਟਰ ਰਾਣਾ ਮਨਸੂਰਪੁਰੀਆ ਹਲਾਕ

07:07 AM Mar 19, 2024 IST
ਪੁਲੀਸ ਮੁਕਾਬਲੇ ’ਚ ਗੈਂਗਸਟਰ ਰਾਣਾ ਮਨਸੂਰਪੁਰੀਆ ਹਲਾਕ
ਰਾਣਾ ਮਨਸੂਰਪੁਰੀਆ
Advertisement

ਜਗਜੀਤ ਸਿੰਘ
ਮੁਕੇਰੀਆਂ, 18 ਮਾਰਚ
ਪਿੰਡ ਮਨਸੂਰਪੁਰ ਵਿੱਚ ਬੀਤੇ ਦਿਨ ਪੁਲੀਸ ਮੁਲਾਜ਼ਮ ’ਤੇ ਗੋਲੀ ਚਲਾਉਣ ਵਾਲੇ ਸੁਖਵਿੰਦਰ ਸਿੰਘ ਰਾਣਾ ਉਰਫ ਗੈਂਗਸਟਰ ਰਾਣਾ ਮਨਸੂਰਪੁਰੀਆ ਨੂੰ ਪੁਲੀਸ ਨੇ ਮੁਕੇਰੀਆਂ ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਪਿੰਡ ਪੁਰਾਣਾ ਭੰਗਾਲਾ ਨੇੜੇ ਇੱਕ ਮੁਕਾਬਲੇ ਵਿੱਚ ਢੇਰ ਕਰ ਦਿੱਤਾ। ਇਸ ਦੀ ਜਾਣਕਾਰੀ ਮੌਕੇ ’ਤੇ ਪੁੱਜੇ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।

Advertisement

ਪੁਲੀਸ ਮੁਕਾਬਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸੁਰਿੰਦਰ ਸਿੰਘ ਲਾਂਬਾ। -ਫੋਟੋ: ਜਗਜੀਤ

ਦੱਸਣਯੋਗ ਹੈ ਕਿ ਬੀਤੇ ਦਿਨ ਪਿੰਡ ਮਨਸੂਰਪੁਰ ਵਿਖੇ ਰਾਣਾ ਮਨਸੂਰਪੁਰੀਆ ਨੂੰ ਫੜਨ ਗਈ ਸੀਆਈਏ ਸਟਾਫ ਦੀ ਟੀਮ ਉੱਤੇ ਗੈਂਗਸਟਰ ਰਾਣਾ ਨੇ ਹਮਲਾ ਕਰਕੇ ਇੱਕ ਮੁਲਾਜ਼ਮ ਅੰਮਿ੍ਤਪਾਲ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਵਲੋਂ ਬੀਤੇ ਦਿਨ ਤੋਂ ਹੀ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ। ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਬੀਤੇ ਕੱਲ੍ਹ ਦੀ ਘਟਨਾ ਸਮੇਂ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ ਅਤੇ ਵੱਖ ਵੱਖ ਸੂਚਨਾਵਾਂ ਦੇ ਅਧਾਰ ’ਤੇ ਪਿੰਡਾਂ ਅਤੇ ਖੇਤਾਂ ਦੀਆਂ ਲੋਕੇਸ਼ਨਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ। ਪੁਲੀਸ ਨੇ ਕੱਲ੍ਹ ਵਾਲੀ ਘਟਨਾ ਦੀ ਥਾਂ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਨੂੰ ਜਾਣ ਵਾਲੀਆਂ ਸਾਰੀਆਂ ਜਰਨੈਲੀ, ਸੰਪਰਕ ਸੜਕਾਂ ’ਤੇ ਰਾਤ ਤੋਂ ਹੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਕਰੀਬ 4 ਡੀਐਸਪੀ ਅਤੇ 6 ਥਾਣਾ ਮੁਖੀਆਂ ਦੀ ਅਗਵਾਈ ਵਾਲੀਆਂ ਦਰਜਨ ਭਰ ਪੁਲੀਸ ਟੀਮਾਂ ਵਲੋਂ ਲਗਾਤਾਰ ਗ਼ਸ਼ਤ ਕੀਤੀ ਜਾ ਰਹੀ ਸੀ। ਪੁਲੀਸ ਨੂੰ ਬੀਤੇ ਕੱਲ੍ਹ ਸੁੂਹ ਮਿਲੀ ਸੀ ਕਿ ਮੁਲਜ਼ਮ ਰਾਣਾ ਮਨਸੂਰਪੁਰੀਆ ਨੂੰ ਉਸ ਦੇ ਕਿਸੇ ਸਾਥੀ ਨੇ ਹਾਜੀਪੁਰ ਖੇਤਰ ਵਿੱਚ ਜੰਗਲਾਂ ਵਿੱਚ ਛੱਡਿਆ ਹੈ, ਜਿਸ ਦੀ ਵੱਖ ਵੱਖ ਟੀਮਾਂ ਬਣਾ ਕੇ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲੀਸ ਨੂੰ ਅੱਜ ਸਵੇਰੇ ਕਰੀਬ 9.30 ਸੂਚਨਾ ਮਿਲੀ ਸੀ ਕਿ ਉਕਤ ਗੈਂਗਸਟਰ ਨੇ ਭੰਗਾਲਾ ਨੇੜਲੇ ਇੱਕ ਪੈਟਰੋਲ ਪੰਪ ਤੋਂ ਮੋਟਰਸਾਈਕਲ ਵਿੱਚ ਤੇਲ ਪੁਆਇਆ ਹੈ। ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਗੈਂਗਸਟਰ ਦੇ ਪਿੱਛੇ ਬੈਠਾ ਨੌਜਵਾਨ ਇੱਕ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਉਹ ਗੈਂਗਸਟਰ ਦੇ ਕਾਰੇ ਤੋਂ ਅਣਜਾਣ ਸੀ। ਮੁੜ ਕਰੀਬ 5 ਵਜੇ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਾਣਾ ਨੇ ਭੰਗਾਲਾ ਨੇੜਲੇ ਅਮਨ ਪੈਲੇਸ ਦੇ ਬਾਹਰਵਾਰ ਇਕ ਸੁੰਨਸਾਨ ਥਾਂ ’ਤੇ ਸ਼ਰਨ ਲਈ ਹੋਈ ਹੈ। ਜਦੋਂ ਪੁਲੀਸ ਨੇ ਸਰਗਰਮੀ ਨਾਲ ਭਾਲ ਕੀਤੀ ਤਾਂ ਕਰੀਬ 6 ਵਜੇ ਗੈਂਗਸਟਰ ਰਾਣਾ ਮਨਸੂਰਪੁਰੀਆ ਕੌਮੀ ਮਾਰਗ ਦੇ ਨਾਲ ਪੁਰਾਣਾ ਭੰਗਾਲਾ ਦੇ ਚੋਅ ਦੇ ਨੇੜੇ ਨਜ਼ਰ ਆਇਆ। ਗੈਂਗਸਟਰ ਰਾਣਾ ਨੇ ਪੁਲੀਸ ਨੂੰ ਦੇਖਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਦੀ ਜਵਾਬੀ ਫਾਇਰਿੰਗਿ ’ਚ ਰਾਣਾ ਢੇਰ ਹੋ ਗਿਆ। ਐਸਐਸਪੀ ਸ੍ਰੀ ਲਾਂਬਾ ਨੇ ਦਾਅਵਾ ਕੀਤਾ ਕਿ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×