ਗੈਂਗਸਟਰ ਪੁਨੀਤ ਬੈਂਸ ਦਾ ਸਾਥੀ ਗ੍ਰਿਫ਼ਤਾਰ
08:36 AM Mar 22, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਾਰਚ
ਚਾਂਦ ਸਿਨੇਮਾ ਕੋਲ ਸਥਿਤ ਵਿਜੈ ਨਗਰ ਘੋਰੀ ਸਰਕਾਰ ਦਰਗਾਹ ਕੋਲ ਅੰਨ੍ਹੇਵਾਹ ਗੋਲੀਆਂ ਚਲਾਉਣ ਅਤੇ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਪੁਨੀਤ ਬੈਂਸ ਦੇ ਨੇੜਲੇ ਸਾਥੀ ਮੋਵਿਸ਼ ਬੈਂਸ ਨੂੰ ਸੀਆਈਏ-2 ਟੀਮ ਨੇ ਕਾਬੂ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਦੀ ਘੇਰਾਬੰਦੀ ਕੀਤੀ ਸੀ। ਮੁਲਜ਼ਮ ਨੇ ਜਦੋਂ ਪੁਲੀਸ ਨੂੰ ਆਪਣੇ ਵੱਲ ਵਧਦਾ ਦੇਖਿਆ ਤਾਂ ਉਸ ਨੇ ਫਰਾਰ ਹੋਣ ਦੇ ਮੰਤਵ ਨਾਲ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਦੀ ਲੱਤ ਵਿੱਚ ਸੱਟ ਲੱਗੀ ਹੈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਇਲਾਜ ਮਗਰੋਂ ਪੁਲੀਸ ਉਸ ਨੂੰ ਆਪਣੇ ਨਾਲ ਲੈ ਗਈ।
Advertisement
Advertisement