For the best experience, open
https://m.punjabitribuneonline.com
on your mobile browser.
Advertisement

ਗੈਂਗਸਟਰ ਘਨਸ਼ਾਮਪੁਰੀਆ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ

08:03 AM Oct 21, 2024 IST
ਗੈਂਗਸਟਰ ਘਨਸ਼ਾਮਪੁਰੀਆ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਅਕਤੂਬਰ
ਇੱਥੋਂ ਦੇ ਸੁੰਦਰ ਨਗਰ ਇਲਾਕੇ ’ਚ ਤਿੰਨ ਜਣਿਆਂ ਵੱਲੋਂ ਇਕ ਵਿਅਕਤੀ ਦੇ ਘਰ ਅੱਗੇ ਗੋਲੀਬਾਰੀ ਕਰਨ ਤੋਂ ਇੱਕ ਦਿਨ ਬਾਅਦ ਪੁਰਤਗਾਲ ਸਥਿਤ ਗੈਂਗਸਟਰ ਮਾਨ ਘਨਸ਼ਾਮਪੁਰੀਆ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਗੈਂਗਸਟਰ ਵੱਲੋਂ ਹਮਲਾ ਅਤੇ ਨਿੱਜੀ ਦੁਸ਼ਮਣੀ ਸਮੇਤ ਹੋਰ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਪੀੜਤ ਜਸਦੀਪ ਸਿੰਘ ਉਰਫ਼ ਸਾਜਨ ਦਾ ਜੂਏ ਦੇ ਪੈਸਿਆਂ ਦੇ ਲੈਣ-ਦੇਣ ਕਾਰਨ ਝਗੜਾ ਸੀ। ਉਸ ਦੇ ਖ਼ਿਲਾਫ਼ ਜੂਆ ਖੇਡਣ ਦੇ ਦੋ-ਦੋ ਮਾਮਲੇ ਵੀ ਦਰਜ ਹਨ। ਘਟਨਾ ਤੋਂ ਬਾਅਦ ਮਾਨ ਘਨਸ਼ਾਮਪੁਰੀਆ ਨੇ ਗੋਲੀਬਾਰੀ ਦੀ ਵੀਡੀਓ ਅਪਲੋਡ ਕਰਦਿਆਂ ਧਮਕੀ ਦਿੱਤੀ ਕਿ ਇਹ ਉਸ (ਜਸਦੀਪ) ਵੱਲੋਂ ਜੱਗੂ ਭਗਵਾਨਪੁਰੀਆ ਨਾਲ ਵੀਡੀਓ ਕਾਲ ’ਤੇ ਗੱਲ ਕਰਨ ਦਾ ਨਤੀਜਾ ਹੈ। ਸਹਾਇਕ ਪੁਲੀਸ ਕਮਿਸ਼ਨਰ (ਪੂਰਬੀ) ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂਆਤੀ ਪੜਾਅ ’ਤੇ ਹੋਣ ਕਰਕੇ ਕੁਝ ਨਹੀਂ ਕਿਹਾ ਜਾ ਸਕਦਾ।

Advertisement

Advertisement
Advertisement
Author Image

sukhwinder singh

View all posts

Advertisement