ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਗਾ ’ਚ ਗੈਂਗਸਟਰ ਨੇ ਪੁਲੀਸ ਟੀਮ ’ਤੇ ਗੋਲੀਆਂ ਚਲਾਈਆਂ

07:31 AM Nov 22, 2024 IST
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮੁਲਜ਼ਮ।

ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਨਵੰਬਰ
ਇਥੇ ਸ਼ਹਿਰੀ ਖੇਤਰ ’ਚ ਪੈਂਦੇ ਪਿੰਡ ਲੰਢੇਕੇ ਸਥਿਤ ਫ਼ੌਜ ਦੀ ਬੰਦ ਛਾਉਣੀ ਵਿੱਚ ਗੈਂਗਸਟਰ ਨੇ ਪੁਲੀਸ ਉੱਤੇ ਗੋਲੀਬਾਰੀ ਕਰਕੇ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਜਵਾਬੀ ਗੋਲੀਬਾਰੀ ਵਿੱਚ ਗੈਂਗਸਟਰ ਦੀ ਖੱਬੀ ਲੱਤ ਵਿੱਚ ਗੋਲੀ ਵੱਜੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਸਿਟੀ ਪੁਲੀਸ ਹਥਿਆਰ ਬਰਾਮਦ ਕਰਨ ਲਈ ਗੈਂਗਸਟਰ ਨੂੰ ਇੱਥੇ ਲੈ ਕੇ ਆਈ ਸੀ।
ਐੱਸਐੱਸਪੀ ਅਜੈ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਮੁਲਜ਼ਮ ਨੂੰ ਉੱਤਰਾਖੰਡ ਤੋਂ ਕਾਬੂ ਕੀਤਾ ਗਿਆ ਸੀ। ਉਸ ’ਤੇ ਬੀਤੀ 15 ਨਵੰਬਰ ਨੂੰ ਦੋ ਭਰਾਵਾਂ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਐੱਸਐੱਸਪੀ ਮੁਤਾਬਕ ਮੁਲਜ਼ਮ ਨੇ ਪੁੱਛ-ਪੜਤਾਲ ਵਿੱਚ ਦੱਸਿਆ ਸੀ ਕਿ ਉਸ ਨੇ ਪਿੰਡ ਲੰਢੇਕੇ ਸਥਿਤ ਫ਼ੌਜ ਦੀ ਬੰਦ ਛਾਉਣੀ ਵਿੱਚ ਹਥਿਆਰ ਦੱਬੇ ਹੋਏ ਹਨ। ਸੀਆਈਏ ਸਟਾਫ਼ ਤੇ ਸਿਟੀ ਪੁਲੀਸ ਇਹ ਹਥਿਆਰ ਬਰਾਮਦ ਕਰਵਾਉਣ ਲਈ ਮੁਲਜ਼ਮ ਨੂੰ ਉੱਥੇ ਲੈ ਗਏ ਸਨ। ਮੁਲਜ਼ਮ ਨੇ ਉੱਥੇ ਦੱਬੇ ਪਏ 32 ਬੋਰ ਪਿਸਤੌਲ ਨਾਲ ਪੁਲੀਸ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲੀਸ ਦੀ ਜਵਾਬੀ ਗੋਲੀ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ ਅਤੇ ਪੁਲੀਸ ਮੁਲਾਜ਼ਮਾਂ ਦਾ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਰਵਿੰਦਰ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈਏ ਸਟਾਫ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਤੇ ਹੋਰ ਪੁਲੀਸ ਫੋਰਸ ਮੌਕੇ ਉੱਤੇ ਪੁੱਜ ਗਈ। ਮੁਲਜ਼ਮ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਮੁਤਾਬਕ ਮੁਲਜ਼ਮ ਦੀ ਨਿਸ਼ਾਨਦੇਹੀ ਉੱਤੇ ਇੱਥੇ ਦੱਬੇ ਹੋਏ ਦੋ 32 ਬੋਰ ਪਿਸਤੌਲ ਅਤੇ 20 ਰੌਂਦ ਬਰਾਮਦ ਕੀਤੇ ਹਨ।

Advertisement

Advertisement