ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਂਗਸਟਰ ਨੇ ਆਸਲ ਕੇ ਉਤਾੜ ਵਾਸੀ ਤੋਂ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ

07:33 AM Jan 08, 2025 IST

ਪੱਤਰ ਪ੍ਰੇਰਕ
ਤਰਨ ਤਾਰਨ, 7 ਜਨਵਰੀ
ਇੱਥੋਂ ਦੇ ਵਲਟੋਹਾ ਇਲਾਕੇ ਨਾਲ ਸਬੰਧਤ ਗੈਂਗਸਟਰ ਪ੍ਰਭ ਦਾਸੂਵਾਲ ਨੇ ਆਪਣੇ ਇਲਾਕੇ ਦੇ ਪਿੰਡ ਆਸੜ ਕੇ ਉਤਾੜ ਦੇ ਵਾਸੀ ਰਮਨ ਕੁਮਾਰ ਨੂੰ ਵਟਸਐਪ ਕਾਲ ਕਰਕੇ 30 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ| ਰਮਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਪ੍ਰਭ ਨੇ ਆਪਣੇ ਬੰਦਿਆਂ ਨੂੰ ਛੁਡਵਾਉਣ ਲਈ ਫ਼ਿਰੌਤੀ ਮੰਗੀ ਹੈ| ਉਸ ਨੇ ਫ਼ਿਰੌਤੀ ਦੀ ਮੰਗ ਕਰਦਿਆਂ ਨਾਲ ਹੀ ਫੋਨ ਬੰਦ ਕਰ ਦਿੱਤਾ| ਵਲਟੋਹਾ ਥਾਣਾ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ| ਇਸ ਨਵੇਂ ਸਾਲ ਦੇ ਸੱਤ ਦਿਨਾਂ ਅੰਦਰ ਗੈਂਗਸਟਰਾਂ ਵਲੋਂ ਲੋਕਾਂ ਤੋਂ ਫ਼ਿਰੌਤੀ ਦੀ ਮੰਗ ਕਰਨ ਵਾਲਾ ਇਹ ਚੌਥਾ ਮਾਮਲਾ ਦਰਜ ਕੀਤਾ ਗਿਆ ਹੈ| ਇਨ੍ਹਾਂ ਚਾਰ ਮਾਮਲਿਆਂ ਵਿੱਚ ਪ੍ਰਭ ਦਾਸੂਵਾਲ ਨੇ ਹੀ ਫ਼ਿਰੌਤੀ ਮੰਗੀ ਹੈ|

Advertisement

Advertisement