For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ

10:51 AM May 01, 2024 IST
ਨਾਬਾਲਗ ਨਾਲ ਸਮੂਹਿਕ ਜਬਰ ਜਨਾਹ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਪਰੈਲ
ਪਰਿਵਾਰ ਵਾਲਿਆਂ ਨਾਲ ਝਗੜੇ ਮਗਰੋਂ ਰੇਲਵੇ ਸਟੇਸ਼ਨ ਢੰਡਾਰੀ ਕਲਾਂ ਜਾ ਕੇ ਬੈਠੀ ਇੱਕ ਨਾਬਾਲਗ ਲੜਕੀ ਨੂੰ ਇੱਕ ਨੌਜਵਾਨ ਵਰਗਲਾ ਕੇ ਆਪਣੇ ਨਾਲ ਘਰ ਲੈ ਗਿਆ ਜਿੱਥੇ ਪਹਿਲਾਂ ਤੋਂ ਉਸਦੇ ਦੋਸਤ ਮੌਜੂਦ ਸਨ। ਮੁਲਜ਼ਮਾਂ ਨੇ ਨਾਬਾਲਗ ਨਾਲ ਵੀਹ ਦਿਨਾਂ ਤੱਕ ਸਮੂਹਿਕ ਜਬਰ ਜਨਾਹ ਕੀਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਮਿਲਣ ’ਤੇ ਨਾਬਾਲਿਗ ਦੀ ਸ਼ਿਕਾਇਤ ’ਤੇ ਢੰਡਾਰੀ ਕਲਾਂ ਦੇ ਰਹਿਣ ਵਾਲੇ ਸੁਖਬੀਰ, ਸੋਨੂੰ ਅਤੇ ਦੀਪਕ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਗਤਪੁਰੀ ਪੁਲੀਸ ਚੌਂਕੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਨਾਬਾਲਿਗ ਕਿਸੇ ਪਛਾਣ ਵਾਲੇ ਨੌਜਵਾਨ ਨਾਲ ਗੱਲਬਾਤ ਕਰਦੀ ਸੀ ਜਿਸ ’ਤੇ ਪਰਿਵਾਰ ਨੇ ਉਸਨੂੰ ਝਿੜਕਿਆ ਸੀ ਤੇ ਉਹ ਰੁੱਸ ਕੇ ਘਰੋਂ ਚਲੀ ਗਈ ਸੀ। ਉਸ ਦੇ ਪਰਿਵਾਰ ਨੇ ਪੁਲੀਸ ਕੋਲ 16 ਅਪਰੈਲ ਨੂੰ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਲੜਕੀ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਪਰਿਵਾਰ ਤੋਂ ਰੁੱਸ ਕੇ ਘਰੋਂ ਚਲੀ ਗਈ ਸੀ। ਉਹ ਢੰਡਾਰੀ ਰੇਲਵੇ ਸਟੇਸ਼ਨ ਕੋਲ ਬੈਠੀ ਸੀ ਜਿਸ ਸਮੇਂ ਉਸਨੂੰ ਸੁਖਬੀਰ ਨਾਮ ਦਾ ਲੜਕਾ ਮਿਲਿਆ। ਉਸ ਨੇ ਉਸਨੂੰ ਕੰਮ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਆਪਣੇ ਕਮਰੇ ’ਚ ਲੈ ਗਿਆ ਜਿੱਥੇ ਉਸ ਦੇ ਦੋਸਤ ਪਹਿਲਾਂ ਤੋਂ ਹੀ ਮੌਜੂਦ ਸਨ। ਤਿੰਨਾਂ ਨੇ ਉਸ ਨਾਲ ਵਾਰ-ਵਾਰ ਜਬਰ-ਜਨਾਹ ਕੀਤਾ। ਮੁਲਜ਼ਮ ਸੁਖਬੀਰ ਮੁੱਲਾਂਪੁਰ ਦਾ ਰਹਿਣ ਵਾਲਾ ਹੈ ਤੇ ਵਿਆਹਿਆ ਹੈ ਜਦੋਂਕਿ ਹੋਰ ਮੁਲਜ਼ਮ ਸੋਨੀ ਅਤੇ ਦੀਪਕ ਪਰਵਾਸੀ ਹਨ। ਜਦੋਂ ਨਾਬਾਲਗ ਨੇ ਰੌਲਾ ਪਾਇਆ ਅਤੇ ਪਰਿਵਾਰ ਕੋਲ ਜਾਣ ਦੀ ਜ਼ਿੱਦ ਕੀਤੀ ਤਾਂ ਤਿੰਨੋਂ ਮੁਲਜ਼ਮ ਉਸਨੂੰ ਹੈਬੋਵਾਲ ਇਲਾਕੇ ’ਚ ਛੱਡ ਕੇ ਫ਼ਰਾਰ ਹੋ ਗਏ। ਏਐੱਸਆਈ ਸੁਖਜਿੰਦਰ ਸਿੰਘ ਅਨੁਸਾਰ ਮੁਲਜ਼ਮ ਹਾਲੇ ਫ਼ਰਾਰ ਹਨ ਜਿਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੀ ਹੈ।

Advertisement

Advertisement
Author Image

Advertisement
Advertisement
×