ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਬਾਲਗ ਨਾਲ ਸਮੂਹਕ ਜਬਰ-ਜਨਾਹ

09:52 AM Sep 06, 2023 IST

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਸਤੰਬਰ
ਮੋਹਕਮਪੁਰਾ ਥਾਣਾ ਅਧੀਨ ਪੈਂਦੀ ਨਿਊ ਮਹਿੰਦਰਾ ਕਲੋਨੀ ਵਿੱਚ ਬੀਤੀ ਰਾਤ ਨੇਪਾਲ ਮੂਲ ਦੀ 13 ਸਾਲਾ ਲੜਕੀ ਨਾਲ ਪੰਜ ਨੌਜਵਾਨਾਂ ਵੱਲੋਂ ਸਮੂਹਕ ਜਬਰ-ਜਨਾਹ ਕੀਤਾ ਗਿਆ। ਘਟਨਾ ਦਾ ਪਤਾ ਤੜਕੇ ਉਸ ਸਮੇਂ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੂੰ ਲੜਕੀ ਘਰ ਵਿੱਚ ਨਹੀਂ ਮਿਲੀ। ਪੀੜਤਾ ਘਰ ਦੀ ਪਹਿਲੀ ਮੰਜ਼ਿਲ ’ਤੇ ਸੁੱਤੀ ਹੋਈ ਸੀ।
ਸਹਾਇਕ ਪੁਲਿਸ ਕਮਿਸ਼ਨਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਬਿੱਲੀ (24) ਅਤੇ ਅਰਸ਼ (18) ਵਜੋਂ ਕੀਤੀ ਹੈ ਜਦੋਂਕਿ ਉਨ੍ਹਾਂ ਦੇ ਬਾਕੀ ਤਿੰਨ ਸਾਥੀ ਫ਼ਰਾਰ ਹਨ। ਮੁਲਜ਼ਮ ਪੀੜਤਾ ਦੇ ਗੁਆਂਢੀ ਘਰ ਵਿੱਚ ਪਾਰਟੀ ਕਰ ਰਹੇ ਸਨ। ਪੁਲੀਸ ਨੇ ਕੇਸ ਦਰਜ ਕੀਤਾ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਲੜਕੀ ਅਤੇ ਉਸ ਦਾ ਭਰਾ ਘਰ ਦੀ ਪਹਿਲੀ ਮੰਜ਼ਿਲ ’ਤੇ ਸੌਂ ਰਹੇ ਸਨ। ਮੁਲਜ਼ਮ ਨੇੜਲੇ ਘਰ ਵਿਚ ਜਸ਼ਨ ਮਨਾ ਰਹੇ ਸਨ ਅਤੇ ਸ਼ਰਾਬ ਪੀ ਰਹੇ ਸਨ। ਉਨ੍ਹਾਂ ਦੱਸਿਆ ਕਿ ਅੱਧੀ ਰਾਤ ਨੂੰ ਉਹ ਛੱਤ ਤੋਂ ਪੀੜਤਾ ਦੇ ਕਮਰੇ ਵਿੱਚ ਦਾਖ਼ਲ ਹੋਏ ਅਤੇ ਉਸ ਨਾਲ ਜਬਰ-ਜਨਾਹ ਕੀਤਾ।
ਪੀੜਤ ਦੇ ਭਰਾ ਨੇ ਦੱਸਿਆ ਕਿ ਉਹ ਰਾਤ ਲਗਪਗ 1 ਵਜੇ ਸੁੱਤਾ ਸੀ। ਸਵੇਰੇ ਲਗਪਗ 4 ਵਜੇ ਜਦੋਂ ਉਹ ਉੱਠਿਆ ਅਤੇ ਉਸ ਦੀ ਭੈਣ ਆਪਣੇ ਬਿਸਤਰੇ ’ਤੇ ਨਹੀਂ ਸੀ। ਉਸ ਨੇ ਸੋਚਿਆ ਕਿ ਉਹ ਹੇਠਾਂ ਗਈ ਹੋਵੇਗੀ ਪਰ ਬਾਅਦ ਵਿੱਚ ਉਸ ਨੇ ਕੁੜੀ ਨੂੰ ਰੋਂਦੇ ਹੋਏ ਦੇਖਿਆ। ਪਹਿਲਾਂ ਤਾਂ ਉਸ ਨੇ ਘਟਨਾ ਬਾਰੇ ਕੁਝ ਨਹੀਂ ਦੱਸਿਆ। ਬਾਅਦ ‘ਚ ਉਸ ਨੇ ਇਸ ਬਾਰੇ ਮਾਂ ਨੂੰ ਦੱਸਿਆ ਤਾਂ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤਾ।
ਏਸੀਪੀ ਨੇ ਦੱਸਿਆ ਕਿ ਮਹਿਲਾ ਥਾਣੇ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਮੈਡੀਕਲ ਬੋਰਡ ਤੋਂ ਪੀੜਤ ਦਾ ਮੈਡੀਕਲ ਕਰਵਾਇਆ ਗਿਆ।

Advertisement

Advertisement