ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਾਂਧੀ ਨੇ ਸ਼ਾਹੀ ਖ਼ਾਨਦਾਨ ਨੂੰ ਘੇਰਿਆ

06:45 AM Apr 19, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਅਪਰੈਲ
ਇੱਥੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਪਟਿਆਲਾ ਦੇ ‘ਰਿਆਸਤੀ ਮਹਾਰਾਜਾ’ ਖ਼ਾਨਦਾਨ ਉੱਤੇ ਕਈ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਹਵਾ ਦੇ ਰੁਖ਼ ਨਾਲ ਚੱਲ ਕੇ ਨਿੱਜੀ ਲਾਭ ਲੈਣ ਵਾਲਾ ਖ਼ਾਨਦਾਨ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਮੋਤੀ ਮਹਿਲ ਦੇ ਖ਼ਾਨਦਾਨ ਤੋਂ ਕੋਈ ਆਸਾਂ ਨਹੀਂ ਹਨ। ਉਨ੍ਹਾਂ ਇਹ ਦੋਸ਼ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਲਗਾਏ। ਉਨ੍ਹਾਂ ਕਿਹਾ ਕਿ ਮਹਾਰਾਜਾ ਕਰਮ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਮੁਦਕੀ ਦੀ ਲੜਾਈ ਲੜਨ ਵਾਲੇ ਬਾਬਾ ਹਨੂਮਾਨ ਸਿੰਘ ਨੂੰ ਸੋਹਾਣਾ ਵਿੱਚ ਸ਼ਹੀਦ ਕੀਤਾ ਸੀ ਤੇ ਬਾਕੀ ਸਿੰਘਾਂ ਨੂੰ ਪਟਿਆਲਾ ਆਦਿ ਖੇਤਰਾਂ ਵਿੱਚ ਸ਼ਹੀਦ ਕੀਤਾ ਸੀ, ਜਿਸ ਦੇ ਸਪੱਸ਼ਟ ਪ੍ਰਮਾਣ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਨੂੰ ਕਾਂਗਰਸ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਹੋਵੇ ਤੇ ਉਸ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਨਿੱਜੀ ਲਾਲਸਾਵਾਂ ਕਰਕੇ ਭਾਜਪਾ ਨਾਲ ਹੱਥ ਮਿਲਾ ਲਿਆ ਲਿਆ ਹੋਵੇ ਉਸ ਤੋਂ ਪੰਜਾਬੀ ਕਦੇ ਵੀ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਉਸ ਦੀ ਲੜਾਈ ਹੁਣ ਮਹਿਲਾਂ ਵਾਲਿਆਂ ਨਾਲ ਨਹੀਂ ਹੈ ਸਗੋਂ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਨਾਲ ਹੈ, ਹੁਣ ਭਾਰਤੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹਰ ਉਮੀਦਵਾਰ ਨੂੰ ਹਾਰ ਦਾ ਮੂੰਹ ਦਿਖਾਉਣ ਤਾਂ ਕਿ ਦੇਸ਼ ਨੂੰ ਬਚਾਇਆ ਜਾ ਸਕੇ।

Advertisement

Advertisement
Advertisement