For the best experience, open
https://m.punjabitribuneonline.com
on your mobile browser.
Advertisement

ਗਾਂਧੀ ਸੰਸਦ ਵਿੱਚ ਜ਼ਿਆਦਾਤਰ ਗ਼ੈਰਹਾਜ਼ਰ ਰਹੇ: ਸ਼ਰਮਾ

08:53 AM May 09, 2024 IST
ਗਾਂਧੀ ਸੰਸਦ ਵਿੱਚ ਜ਼ਿਆਦਾਤਰ ਗ਼ੈਰਹਾਜ਼ਰ ਰਹੇ  ਸ਼ਰਮਾ
ਇਲਾਕਾ ਵਾਸੀ ਐੱਨਕੇ ਸ਼ਰਮਾ ਨੂੰ ਲੱਡੂਆਂ ਨਾਲ ਤੋਲਦੇ ਹੋਏ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 8 ਮਈ
ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਦੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਜੋ ਵਿਅਕਤੀ ਜ਼ਿਆਦਾਤਰ ਸਮਾਂ ਲੋਕ ਸਭਾ ਤੋਂ ਗ਼ੈਰਹਾਜ਼ਰ ਰਿਹਾ ਹੋਵੇ, ਉਸ ਨੂੰ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ। ਸ੍ਰੀ ਸ਼ਰਮਾ ਅੱਜ ਚੋਣ ਪ੍ਰਚਾਰ ਦੌਰਾਨ ਪਿੰਡ ਅੰਟਾਲਾ, ਨਗਲਾ, ਰਾਣੀਮਾਜਰਾ, ਤਸਿੰਬਲੀ, ਅੰਬਛਪਾ, ਬਿਜਨਪੁਰ, ਸਮਗੌਲੀ ਵਿੱਚ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਦਾ ਰਿਕਾਰਡ ਦੱਸਦਾ ਹੈ ਕਿ ਉੱਥੇ ਸ੍ਰੀ ਗਾਂਧੀ ਦੀ ਹਾਜ਼ਰੀ ਸਿਰਫ਼ 55 ਫੀਸਦੀ ਹੀ ਰਹੀ। ਪਟਿਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਲੋਕ ਸਭਾ ਵਿੱਚ ਭੇਜਿਆ ਤੇ ਉਹ ਉੱਥੇ ਗਏ ਹੀ ਨਹੀਂ। ਸ੍ਰੀ ਸ਼ਰਮਾ ਨੇ ਜਨਸਭਾਵਾਂ ਦੌਰਾਨ ਕਿਹਾ ਕਿ ਲਾਲੜੂ ਦੇ ਇਸ ਸਰਹੱਦੀ ਖੇਤਰ ਦਾ ਵਿਕਾਸ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਦੇਣ ਹੈ।
ਇਸ ਮੌਕੇ ਅਕਾਲੀ ਆਗੂ ਅਜੈਬ ਸਿੰਘ, ਯੂਥ ਆਗੂ ਮਨਜੀਤ ਸਿੰਘ ਮਲਕਪੁਰ, ਪਰਮਿੰਦਰ ਸਰਪੰਚ ਜੌਲਾ, ਰਣਦੀਪ ਸਿੰਘ ਨਗਲਾ, ਓਪੀ ਸ਼ਰਮਾ, ਬ੍ਰਿਜੇਸ਼ ਰਾਣਾ, ਗੁਰਵਿੰਦਰ ਸਿੰਘ ਗਿੰਦੂ, ਤਰਨਬੀਰ ਸਿੰਘ ਟਿੰਮੀ ਪੂਨੀਆ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×