ਗਣਪਤੀ ਮੂਰਤੀ ਵਿਸਰਜਨ: ਐੱਨਜੀਟੀ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ ਹੋਇਆ ਸੁਪਰੀਮ ਕੋਰਟ
01:08 PM Sep 12, 2024 IST
ਨਵੀਂ ਦਿੱਲੀ, 12 ਸਤੰਬਰ
ਸੁਪਰੀਮ ਕੋਰਟ ਨੇ ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਵਿੱਚ ਸ਼ਾਮਲ ਹੋਣ ਵਾਲੇ ਸਮੂਹਾਂ ਵਿੱਚ ਲੋਕਾਂ ਦੀ ਗਿਣਤ 30 ਤੱਕ ਸੀਮਿਤ ਕਰਨ ਦੇ ਕੌਮੀ ਗਰੀਨ ਟ੍ਰਿਬਿਊਨ (ਐੱਨਜੀਟੀ) ਦੇ ਹੁਕਮਾਂ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਲਈ ਅੱਜ ਸਹਿਮਤੀ ਜਤਾਈ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਕ ਵਕੀਲ ਦੀਆਂ ਦਲੀਲਾਂ ’ਤੇ ਗੌਰ ਕੀਤਾ ਜਿਨ੍ਹਾਂ ਨੇ ਪੁੱਛਿਆ ਸੀ ਕਿ ਲੋਕਾਂ ਦੀ ਗਿਣਤੀ ਕਿਵੇਂ ਸੀਮਿਤ ਕੀਤੀ ਜਾ ਸਕਦੀ ਹੈ। ਵਕੀਲ ਨੇ ਅਦਾਲਤ ਨੂੰ ਕਿਹਾ, ‘‘ਉਨ੍ਹਾਂ ਨੇ ਕਿਹਾ ਹੈ ਕਿ ਸਮੂਹ ਵਿੱਚ ਸਿਰਫ਼ 30 ਲੋਕ ਹੀ ਹੋ ਸਕਦੇ ਹਨ। ਇਹ ਇਹ ਵਾਸਤੇ ਜ਼ਰੂਰੀ ਹੈ ਕਿਉਂਕਿ ਗਣਪਤੀ ਵਿਸਰਜਨ ਆਉਣ ਵਾਲਾ ਹੈ।’’ ਚੀਫ਼ ਨੇ ਕਿਹਾ, ‘‘ਈਮੇਲ ਤੇ ਦਸਤਾਵੇਜ਼ ਭੇਜੋ, ਅਸੀਂ ਬਾਅਦ ਦੁਪਹਿਰ 2 ਵਜੇ ਇਸ ’ਤੇ ਵਿਚਾਰ ਕਰਾਂਗੇ।’’ -ਪੀਟੀਆਈ
Advertisement
Advertisement