ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਪਟਿਆਲਾ ’ਚ ਸੂਬਾਈ ਮੁਕਾਬਲੇ ਸ਼ੁਰੂ

08:58 AM Nov 05, 2024 IST
ਕਬੱਡੀ ਮੁਕਾਬਲੇ ਵਿੱਚ ਹਿੱਸਾ ਲੈਂਦੀਆਂ ਹੋਈਆਂ ਖਿਡਾਰਨਾਂ।

 

Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਨਵੰਬਰ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਵਿਕਸਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦੇ ਪਟਿਆਲਾ ਵਿੱਚ ਸੂਬਾ ਪੱਧਰੀ ਮੁਕਾਬਲੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਹ ਮੁਕਾਬਲੇ 9 ਨਵੰਬਰ ਤੱਕ ਚੱਲਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਚਾਰ ਖੇਡਾਂ ਕਬੱਡੀ (ਸਰਕਲ ਸਟਾਈਲ) ਤੇ ਆਰਚਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਤੇ ਖੋ-ਖੋ ਪੋਲੋ ਗਰਾਊਂਡ ਪਟਿਆਲਾ ਵਿੱਚ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਮਨਾਸਟਿਕ ਦੇ ਮੁਕਾਬਲੇ 7 ਨਵੰਬਰ ਤੋਂ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਤਕਰੀਬਨ 3500 ਖਿਡਾਰੀ ਅਤੇ ਖਿਡਾਰਨਾਂ ਪਟਿਆਲਾ ਪੁੱਜੇ ਹਨ।
ਅੱਜ ਖੋ-ਖੋ ਅੰਡਰ-17 (ਲੜਕੇ) ਦੇ ਮੁਕਾਬਲੇ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਮਾਲੇਰਕੋਟਲਾ ਦੀ ਟੀਮ ਨੂੰ 9 ਅੰਕਾਂ, ਹੁਸ਼ਿਆਰਪੁਰ ਨੇ ਫ਼ਰੀਦਕੋਟ ਨੂੰ 5 ਅੰਕਾਂ, ਬਠਿੰਡਾ ਨੇ ਮਾਨਸਾ ਨੂੰ 02 ਅੰਕਾਂ, ਪਟਿਆਲਾ ਨੇ ਫ਼ਿਰੋਜ਼ਪੁਰ ਨੂੰ 10 ਅੰਕਾਂ, ਸੰਗਰੂਰ ਨੇ ਰੂਪਨਗਰ ਨੂੰ 7 ਅੰਕਾਂ, ਮੋਗਾ ਨੇ ਫ਼ਰੀਦਕੋਟ ਨੂੰ 11 ਅੰਕਾਂ ਨਾਲ ਅਤੇ ਜਲੰਧਰ ਨੇ ਤਰਨਤਾਰਨ ਦੀ ਟੀਮ ਨੂੰ 7 ਅੰਕਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-17 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਨੇ ਤਰਨਤਾਰਨ ਨੂੰ 4 ਅੰਕਾਂ, ਰੂਪਨਗਰ ਨੇ ਮਾਨਸਾ ਨੂੰ 7 ਅੰਕਾਂ, ਹੁਸ਼ਿਆਰਪੁਰ ਨੇ ਕਪੂਰਥਲਾ ਨੂੰ 4 ਅੰਕਾਂ ਅਤੇ ਪਟਿਆਲਾ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ 11 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਕਬੱਡੀ (ਸਰਕਲ ਸਟਾਈਲ) ਲੜਕੇ ਅੰਡਰ-14 ਉਮਰ ਵਰਗ ਵਿੱਚ ਪਟਿਆਲਾ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ 17-13 ਅੰਕਾਂ, ਬਰਨਾਲਾ ਨੇ ਫ਼ਿਰੋਜ਼ਪੁਰ ਨੂੰ 17-15 ਅੰਕਾਂ, ਸੰਗਰੂਰ ਨੇ ਕਪੂਰਥਲਾ ਨੂੰ 29-14 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਲੜਕੀਆਂ ਵਿੱਚ ਲੁਧਿਆਣਾ ਦੀ ਟੀਮ ਨੇ ਜਲੰਧਰ ਨੂੰ 23-20 ਅੰਕਾਂ ਅਤੇ ਅੰਮ੍ਰਿਤਸਰ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 24-17 ਦੇ ਅੰਕਾਂ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ-17 ਲੜਕੇ ਵਿੱਚ ਮਾਨਸਾ ਨੇ ਮੁਹਾਲੀ ਨੂੰ 17-16 ਅੰਕਾਂ, ਨਵਾਂ ਸ਼ਹਿਰ ਨੇ ਪਟਿਆਲਾ ਨੂੰ 17-16 ਅਤੇ ਮਾਲੇਰਕੋਟਲਾ ਨੇ ਤਰਨਤਾਰਨ ਨੂੰ 29-19 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਿਹੇ, ਇਸੇ ਤਰ੍ਹਾਂ ਲੜਕੀਆਂ ਵਿੱਚ ਫ਼ਾਜ਼ਿਲਕਾ ਨੇ ਰੋਪੜ ਨੂੰ 24-16 ਅੰਕਾਂ, ਬਰਨਾਲਾ ਨੇ ਮਾਲੇਰਕੋਟਲਾ ਨੂੰ 04-02, ਤਰਨਤਾਰਨ ਨੇ ਸ੍ਰੀ ਮੁਕਤਸਰ ਸਾਹਿਬ ਨੂੰ 21-16 ਨਾਲ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।

Advertisement
Advertisement