For the best experience, open
https://m.punjabitribuneonline.com
on your mobile browser.
Advertisement

ਖੇਡਾਂ ਵਤਨ ਪੰਜਾਬ ਦੀਆਂ: ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ’ਚ ਸੰਗਰੂਰ ਮੋਹਰੀ

07:21 AM Sep 13, 2024 IST
ਖੇਡਾਂ ਵਤਨ ਪੰਜਾਬ ਦੀਆਂ  ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ’ਚ ਸੰਗਰੂਰ ਮੋਹਰੀ
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। -ਫੋਟੋ: ਨੌਗਾਵਾਂ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ/ਧੂਰੀ, 12 ਸਤੰਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ (ਸੀਜ਼ਨ-3)-2024 ਅਧੀਨ ਬਲਾਕ ਪੱਧਰੀ ਖੇਡਾਂ ਸਮਾਪਤ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਸੰਗਰੂਰ ਦੇ 8 ਬਲਾਕਾਂ ਵਿੱਚ 3 ਤੋਂ 11 ਸਤੰਬਰ ਤੱਕ ਕਰਵਾਈਆਂ ਗਈਆਂ ਅਤੇ 16 ਸਤੰਬਰ ਤੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਆਰੰਭ ਹੋਣਗੇ। ਉਨ੍ਹਾਂ ਦੱਸਿਆ ਕਿ ਬਲਾਕ ਸੰਗਰੂਰ ਦੇ ਅਕਾਲ ਡਿਗਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਹੋਏ ਕਬੱਡੀ ਨੈਸ਼ਨਲ ਸਟਾਇਲ ਅੰ-21 (ਲੜਕੇ) ਦੇ ਮੈਚ ਦੌਰਾਨ ਸਸਸ ਸਕੂਲ (ਲੜਕੇ) ਸੰਗਰੂਰ ਦੀ ਟੀਮ ਨੇ ਪਹਿਲਾ, ਅਕਾਲ ਡਿਗਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਅਥਲੈਟਿਕਸ ਉਮਰ ਵਰਗ 41-50 (ਪੁਰਸ਼) ਲੰਬੀ ਛਾਲ ਵਿੱਚ ਸੁਖਦੇਵ ਸਿੰਘ ਅਤੇ ਹੀਰਾ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਉਮਰ ਵਰਗ 51-60 (ਮਹਿਲਾ) ਤਿੰਨ ਕਿਲੋਮੀਟਰ ਵਾਕ ਵਿੱਚ ਪਵਿੱਤਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਮਰ ਵਰਗ 51-60 (ਪੁਰਸ਼) ਸ਼ਾਟ-ਪੁੱਟ ਵਿੱਚ ਹਰਕੀਰਤ ਕੌਰ ਅਤੇ ਪਵਿੱਤਰ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਉਮਰ ਵਰਗ 61-70 (ਪੁਰਸ਼) 400 ਮੀਟਰ ਵਾਕ ਵਿੱਚ ਸਮਸ਼ੇਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਉਮਰ ਵਰਗ 71-80 (ਪੁਰਸ਼) 400 ਮੀਟਰ ਵਾਕ ਵਿੱਚ ਸੋਮਨਾਥ ਗੋਇਲ ਨੇ ਪਹਿਲਾ ਸਥਾਨ ਹਾਸਲ ਕੀਤਾ। ਬਲਾਕ ਸ਼ੇਰਪੁਰ ਦੇ ਸਸਸ ਸਕੂਲ ਕਾਤਰੋਂ ਵਿੱਚ ਹੋਏ ਐਥਲੈਟਿਕਸ ਅੰ-21(ਲੜਕੇ) 100 ਮੀਟਰ ਰੇਸ ਦੇ ਮੁਕਾਬਲੇ ਵਿੱਚ ਬੀਰਬਲ ਸਿੰਘ ਅਤੇ ਤੇਜਵਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।

Advertisement

ਡਾ. ਬੀਐੱਸ ਸੰਧੂ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਜਿੱਤੇ ਤਗ਼ਮੇ

ਦੇਵੀਗੜ੍ਹ (ਪੱਤਰ ਪ੍ਰੇਰਕ): ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਸੈਸ਼ਨ ਜੋ ਕਿ ਨਵੋਦਿਆ ਵਿਦਿਆਲਿਆ ਫਤਿਹਪੁਰ ਛੰਨਾ, ਪਟਿਆਲਾ ਵਿੱਚ ਕਰਵਾਈਆਂ ਗਈਆਂ, ਵਿੱਚ ਭਾਗ ਲੈਂਦਿਆਂ ਮੱਲਾਂ ਮਾਰੀਆਂ। ਇਸ ਦੌਰਾਨ ਸ਼ਾਟਪੁੱਟ ਵਿੱਚ ਹਰਪ੍ਰੀਤ ਸਿੰਘ ਨੇ ਸੋਨ ਤਗ਼ਮਾ, ਲੰਬੀ ਛਾਲ਼ ਵਿੱਚ ਵਿਸ਼ਾਲ ਨੇ ਚਾਂਦੀ ਅਤੇ 60 ਮੀਟਰ ਦੌੜ ਵਿੱਚ ਵੀ ਚਾਂਦੀ ਦਾ ਤਗ਼ਮਾ, ਅਭੀਜੋਤ ਸਿੰਘ ਸਿੰਘ ਨੇ 3000 ਮੀਟਰ ਦੌੜ ਵਿੱਚੋਂ ਚਾਂਦੀ ਦਾ ਤਗ਼ਮਾ ਅਤੇ 100 ਮੀਟਰ ਦੌੜ ਵਿੱਚੋਂ ਕਾਂਸੇ ਦਾ ਤਗ਼ਮਾ, ਹਰਮਨਪ੍ਰੀਤ ਸਿੰਘ ਨੇ 100 ਮੀਟਰ ਦੌੜ ਵਿੱਚੋਂ ਕਾਂਸੇ ਦਾ ਤਗ਼ਮਾ ਅਤੇ ਗੁਰਸ਼ਪਿੰਦਰ ਸਿੰਘ ਨੇ 3000 ਮੀਟਰ ਦੌੜ ਵਿੱਚੋਂ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਮੌਕੇ ਸਪੋਰਟਸ ਇੰਚਾਰਜ ਅਵਤਾਰ ਸਿੰਘ ਵੀ ਹਾਜ਼ਰ ਸਨ। ਸਕੂਲ ਪਹੁੰਚਣ ’ਤੇ ਇਨ੍ਹਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ, ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਨੀਲਮਾਂ ਦੀਕਸ਼ਿਤ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।

Advertisement

Advertisement
Author Image

sukhwinder singh

View all posts

Advertisement