ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਐੱਮਆਰ ਸਿਟੀ ਸਕੂਲ ਦੀ ਟੀਮ ਅੱਵਲ

10:32 AM Sep 13, 2023 IST
ਜੇਤੂ ਟੀਮਾਂ ਦੇ ਖਿਡਾਰੀ ਸਕੂਲ ਪ੍ਰਬੰਧਕਾਂ ਨਾਲ।

ਗੁਰਦੇਵ ਸਿੰਘ ਗਹੂੰਣ
ਬਲਾਚੌਰ, 12 ਸਤੰਬਰ
ਪੰਜਾਬ ਸਰਕਾਰ ਵੱਲੋਂ ਬਲਾਕ ਬਲਾਚੌਰ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸਰਕਾਰੀ ਸੀਨੀਅਰ ਸੈਕੰਡਰੀ ਥੋਪੀਆ ਵਿੱਚ ਕਰਵਾਈਆਂ ਗਈਆਂ। ਐੱਮਆਰ ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਦੱਸਿਆ ਕਿ ਲੜਕਿਆਂ ਦੀ ਅੰਡਰ 21 ਦੀ ਵਾਲੀਬਾਲ ਟੀਮ ਨੇ ਬਲਾਕ ਵਿੱਚ ਪਹਿਲਾ ਅਤੇ ਲੜਕਿਆਂ ਦੀ ਅੰਡਰ 17 ਦੀ ਵਾਲੀਬਾਲ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਥਲੈਟਿਕਸ ਵਿੱਚ ਅੰਡਰ 21 ਉਮਰ ਵਰਗ ਵਿੱਚ ਬਾਰ੍ਹਵੀਂ ਜਮਾਤ ਦੇ ਫਰਹੀਨ ਚੇਚੀ ਨੇ ਸ਼ਾਟ ਪੁੱਟ ਅਤੇ ਉੱਚੀ ਛਾਲ ਵਿੱਚ ਦੂਜਾ, ਗਿਆਰ੍ਹਵੀਂ ਦੇ ਪ੍ਰਭਜੋਤ ਸਿੰਘ ਨੇ ਅੰਡਰ 21 ਵਰਗ ਵਿੱਚ ਪਹਿਲਾ, ਅੰਡਰ 17 ਵਰਗ ਦੇ ਸ਼ਾਟਪੁੱਟ ਵਿੱਚ ਦਸਵੀਂ ਦੇ ਹਰਮਨ ਚੌਧਰੀ ਨੇ ਤੀਜਾ ਸਥਾਨ ਅਤੇ ਅੰਡਰ 14 ਵਿੱਚ ਅੱਠਵੀਂ ਦੀ ਜਪਜੋਤ ਕੌਰ ਨੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਅਤੇ ਅਥਲੈਟਿਕਸ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਵੀ ਚੁਣਿਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਸਕੂਲ ਦੇ ਸਮੂਹ ਖਿਡਾਰੀਆਂ ਅਤੇ ਟੀਮ ਕੋਚਾਂ ਸੁਰਿੰਦਰ ਕੌਰ, ਰਮਨਦੀਪ ਕੌਰ ਅਤੇ ਰੋਹਿਤ ਕੁਮਾਰ ਨੂੰ ਵਧਾਈਆਂ ਦਿੱਤੀਆਂ।

Advertisement

Advertisement