For the best experience, open
https://m.punjabitribuneonline.com
on your mobile browser.
Advertisement

ਖੇਡਾਂ ਵਤਨ ਪੰਜਾਬ ਦੀਆਂ: 40 ਕਿਲੋਮੀਟਰ ਸਾਈਕਲਿੰਗ ਵਿੱਚ ਮਨਦੀਪ ਜੇਤੂ

10:33 AM Nov 28, 2024 IST
ਖੇਡਾਂ ਵਤਨ ਪੰਜਾਬ ਦੀਆਂ  40 ਕਿਲੋਮੀਟਰ ਸਾਈਕਲਿੰਗ ਵਿੱਚ ਮਨਦੀਪ ਜੇਤੂ
ਸਾਈਕਲਿੰਗ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਇੰਦਰਜੀਤ ਵਰਮਾ
Advertisement

ਸਤਵਿੰਦਰ ਬਸਰਾ
ਲੁਧਿਆਣਾ, 27 ਨਵੰਬਰ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਰਾਹੀਂ ਖੇਡਾਂ ਵਤਨ ਪੰਜਾਬ ਦੀਆਂ -2024 ਸੀਜ਼ਨ-3 ਤਹਿਤ ਅੱਜ ਤੋਂ ਸੂਬਾ ਪੱਧਰੀ ਸਾਈਕਲਿੰਗ ਮੁਕਾਬਲੇ ਸ਼ੁਰੂ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚੋਂ 21-30 ਉਮਰ ਵਰਗ ਦੇ 40 ਕਿਲੋਮੀਟਰ ਮਾਸ ਸਟਾਰਟ ਮੁਕਾਬਲੇ ’ਚ ਅੰਮ੍ਰਿਤਸਰ ਦਾ ਮਨਦੀਪ ਸਿੰਘ ਜੇਤੂ ਰਿਹਾ। ਰੋਡ ਰੇਸ ਅੰਡਰ-14, 17, 21, 21-30 ਤੇ 31-40 ਤੇ ਟਰੈਕ ਸਾਈਕਲਿੰਗ ਅੰਡਰ-14, 17, 21, 21-30 ਤੇ 30 ਤੋਂ ਉਪਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਕੀਤੀ।
ਟੂਰਨਾਂਮੈਂਟ ਦਾ ਰਸਮੀ ਉਦਘਾਟਨ ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਘ ਨੇ ਕੀਤਾ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਾਈਕਲਿੰਗ ਟੂਰਨਾਂਮੈਂਟ ਦੇ ਰੋਡ ਰੇਸ ਈਵੈਂਟ ਦੇ ਮੁਕਾਬਲੇ ਸਾਈਕਲ ਵੈਲੀ ਰੂਟ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਤੋਂ ਪਿੰਡ ਸਹਿਬਾਣਾ (4 ਕਿਲੋਮੀਟਰ) ਤੱਕ ਕਰਵਾਏ ਗਏ। ਨਤੀਜਿਆਂ ਅਨੁਸਾਰ ਮੈਨ 21-30 ਗਰੁੱਪ ਦੇ ਰੋਡ ਰੇਸ ’ਚ 40 ਕਿਲੋਮੀਟਰ ਵਿੱਚ ਅੰਮ੍ਰਿਤਸਰ ਦੇ ਮਨਦੀਪ ਸਿੰਘ ਨੇ ਪਹਿਲਾ, ਪਰਦੀਪ ਸਿੰਘ ਨੇ ਦੂਜਾ ਅਤੇ ਲੁਧਿਆਣਾ ਦੇ ਮੁਹੰਮਦ ਨਸੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 31-40 ਗਰੁੱਪ ਦੇ 30 ਕਿਲੋਮੀਟਰ ਵਿੱਚ ਗੁਰਦਾਸਪੁਰ ਦੇ ਗੁਰਬਾਜ ਸਿੰਘ ਨੇ ਪਹਿਲਾ, ਅੰਮ੍ਰਿਤਸਰ ਦੇ ਸਤਬੀਰ ਸਿੰਘ ਨੇ ਦੂਜਾ ਸਥਾਨ ਤੇ ਪਟਿਆਲਾ ਦੇ ਸਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੂਮੈਨ 21-30 ਉਮਰ ਗਰੁੱਪ ਦੇ ਰੋਡ ਰੇਸ ਦੇ 30 ਕਿਲੋਮੀਟਰ ਵਿੱਚ ਤਰਨ ਤਾਰਨ ਦੀ ਰਾਜਵੀਰ ਕੌਰ ਨੇ ਪਹਿਲਾ, ਲੁਧਿਆਣਾ ਦੀ ਵਿਧੀ ਤੇਜਪਾਲ ਨੇ ਦੂਜਾ ਅਤੇ ਬਠਿੰਡਾ ਦੀ ਮਹਿਕਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 31-40 ਉਮਰ 20 ਕਿਲੋਮੀਟਰ ’ਚ ਪਟਿਆਲਾ ਦੀ ਪੁਸ਼ਪਿੰਦਰ ਕੌਰ ਨੇ ਪਹਿਲਾ, ਬਠਿੰਡਾ ਦੀ ਸੁਖਪਾਲ ਕੌਰ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਰਜਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
Author Image

joginder kumar

View all posts

Advertisement