For the best experience, open
https://m.punjabitribuneonline.com
on your mobile browser.
Advertisement

ਖੇਡਾਂ ਵਤਨ ਪੰਜਾਬ ਦੀਆਂ: ਲੁਧਿਆਣਾ ’ਚ ਬਲਾਕ ਪੱਧਰੀ ਖੇਡਾਂ ਦਾ ਆਗਾਜ਼

07:20 AM Sep 04, 2024 IST
ਖੇਡਾਂ ਵਤਨ ਪੰਜਾਬ ਦੀਆਂ  ਲੁਧਿਆਣਾ ’ਚ ਬਲਾਕ ਪੱਧਰੀ ਖੇਡਾਂ ਦਾ ਆਗਾਜ਼
ਖੰਨਾ ਵਿੱਚ ਇੱਕ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਖਿਡਾਰੀ। -ਫੋਟੋ: ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 3 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ- 2024 ਦੇ ਤੀਸਰੇ ਸੀਜ਼ਨ ਤਹਿਤ ਬਲਾਕ ਪੱਧਰੀ ਖੇਡਾਂ ਲੁਧਿਆਣਾ ਵਿੱਚ ਅੱਜ ਤੋਂ ਸ਼ੁਰੂ ਹੋ ਗਈਆਂ। ਇਸ ਖੇਡ ਸਮਾਗਮ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗੀਦਾਰੀ ਲਈ ਉਤਸ਼ਾਹਿਤ ਕਰਨਾ ਹੈ। ਨਿਰਧਾਰਤ ਈਵੈਂਟ 11 ਸਤੰਬਰ ਤੱਕ ਚੱਲਣਗੇ ਅਤੇ ਭਾਗੀਦਾਰ ਅਥਲੈਟਿਕਸ, ਫੁਟਬਾਲ, ਨੈਸ਼ਨਲ ਕਬੱਡੀ, ਸਰਕਲ ਕਬੱਡੀ, ਖੋ-ਖੋ, ਵਾਲੀਬਾਲ ਸਮੈਸ਼ਿੰਗ ਅਤੇ ਵਾਲੀਬਾਲ ਸ਼ੂਟਿੰਗ ਸਮੇਤ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣਗੇ। ਅੱਜ ਪਿੰਡ ਦੁਲੇਅ ਦੇ ਸੰਤੋਖ ਸਿੰਘ ਮਾਰਡਿੰਗ ਖੇਡ ਸਟੇਡੀਅਮ ਵਿੱਚ ਐੱਸ.ਡੀ.ਐੱਮ. ਦੀਪਕ ਭਾਟੀਆ ਨੇ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਤੇ ਹੋਰਨਾਂ ਨਾਲ ਖੇਡਾਂ ਦਾ ਉਦਘਾਟਨ ਕੀਤਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡਾਂ ਲਈ ਆਵਾਜਾਈ, ਰਿਹਾਇਸ਼, ਰਿਫਰੈਸ਼ਮੈਂਟ ਅਤੇ ਸੁਰੱਖਿਆ ਸਮੇਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਸਮਾਜ ਲਈ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਇਹ ਖੇਡਾਂ 3 ਤੋਂ 5 ਸਤੰਬਰ ਤੱਕ ਨਰੇਸ਼ ਚੰਦਰ ਸਟੇਡੀਅਮ ਖੰਨਾ, ਸਪੋਰਟਸ ਸਟੇਡੀਅਮ ਸਿੱਧਵਾਂ ਬੇਟ, ਜੀ.ਐੱਚ.ਜੀ. ਖਾਲਸਾ ਕਾਲਜ, ਸੁਧਾਰ ਅਤੇ ਪਿੰਡ ਦੁਲੇਅ ਵਿੱਚ ਸੰਤ ਸੰਤੋਖ ਸਿੰਘ ਮਾਰਡਿੰਗ ਸਪੋਰਟਸ ਸਟੇਡੀਅਮ ਵਿੱਚ ਹੋਣਗੀਆਂ ਜਦਕਿ 5 ਤੋਂ 7 ਸਤੰਬਰ ਤੱਕ ਇਹ ਖੇਡਾਂ ਪਿੰਡ ਸਿਆੜ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਭੰਮੀਪੁਰਾ ਨੇੜੇ ਦਾਣਾ ਮੰਡੀ ਖੇਡ ਸਟੇਡੀਅਮ, ਮਾਛੀਵਾੜਾ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ, ਪਿੰਡ ਲਤਾਲਾ ਵਿੱਚ ਖੇਡ ਸਟੇਡੀਅਮ ਅਤੇ ਲੁਧਿਆਣਾ ਵਿੱਚ ਗੁਰੂ ਨਾਨਕ ਸਟੇਡੀਅਮ ਹੋਣਗੀਆਂ।

Advertisement
Advertisement
Author Image

Advertisement