For the best experience, open
https://m.punjabitribuneonline.com
on your mobile browser.
Advertisement

ਛੁੱਟੀ ਤੋਂ ਅਗਲੇ ਦਿਨ ਮੁੜ ਹਸਪਤਾਲ ’ਚ ਦਾਖਲ ਹੋਏ ਗੱਜਣਮਾਜਰਾ

07:29 AM Jun 12, 2024 IST
ਛੁੱਟੀ ਤੋਂ ਅਗਲੇ ਦਿਨ ਮੁੜ ਹਸਪਤਾਲ ’ਚ ਦਾਖਲ ਹੋਏ ਗੱਜਣਮਾਜਰਾ
Advertisement

ਪਟਿਆਲਾ: ਬੈਂਕ ਘੁਟਾਲੇ ਦੇ ਦੋਸ਼ ਤਹਿਤ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਗ੍ਰਿਫਤਾਰ ਕੀਤੇ ਗਏ ਅਮਰਗੜ੍ਹ ਹਲਕੇ ਦੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਹਨ। ਉਹ ਕਈ ਦਿਨ ਦਿਲ ਦੇ ਰੋਗਾਂ ਦੇ ਵਿਭਾਗ ਵਿੱਚ ਦਾਖਲ ਰਹੇ ਪਰ ਉਥੋਂ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ 6 ਜੂਨ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਅਗਲੇ ਹੀ ਦਿਨ ਉਹ ਇਸ ਹਸਪਤਾਲ ਵਿਚਲੇ ਯੂਰੋਲੋਜੀ ਵਿਭਾਗ ’ਚ ਦਾਖਲ ਹੋ ਗਏ। ਯਾਦ ਰਹੇ ਕਿ ਉਕਤ ਮਾਮਲੇ ’ਚ ਜਦੋਂ ਈਡੀ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਸੇ ਹੀ ਦਿਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Author Image

sukhwinder singh

View all posts

Advertisement