For the best experience, open
https://m.punjabitribuneonline.com
on your mobile browser.
Advertisement

ਅਮਰਜੋਤ ਵਰਗੀ ਦਿਖਣ ਲਈ 15 ਕਿੱਲੋ ਵਜ਼ਨ ਵਧਾਇਆ: ਪਰਿਨੀਤੀ

08:46 AM Apr 15, 2024 IST
ਅਮਰਜੋਤ ਵਰਗੀ ਦਿਖਣ ਲਈ 15 ਕਿੱਲੋ ਵਜ਼ਨ ਵਧਾਇਆ  ਪਰਿਨੀਤੀ
Advertisement

ਮੁੰਬਈ: ਇਮਤਿਆਜ਼ ਅਲੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਗਾਇਕਾ ਅਮਰਜੋਤ ਕੌਰ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪਰਿਨੀਤੀ ਚੋਪੜਾ ਨੇ ਸ਼ੂਟਿੰਗ ਵੇਲੇ ਕੀਤੀ ਮੌਜ-ਮਸਤੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ‘ਅਮਰ ਸਿੰਘ ਚਮਕੀਲਾ’ ਦੀ ਟੀਮ ਦਿਲਜੀਤ ਦੋਸਾਂਝ, ਪਰਿਨੀਤੀ ਚੋਪੜਾ ਤੇ ਇਮਤਿਆਜ਼ ਅਲੀ ਹਾਲ ਹੀ ਵਿੱਚ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ (ਟੀਜੀਆਈਕੇਐੱਸ) ਵਿੱਚ ਪੁੱਜੇ ਸਨ। ਇਥੇ ਪਰਿਨੀਤੀ ਨੇ ਗੱਲਬਾਤ ਕਰਦਿਆਂ ਅਮਰਜੋਤ ਦੇ ਨਿਭਾਏ ਕਿਰਦਾਰ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ। ਉਸ ਨੇ ਕਿਹਾ,‘‘ਇਮਤਿਆਜ਼ ਦੇ ਨਿਰਦੇਸ਼ਨ ਵਿੱਚ ਮੈਂ ਸ਼ੂਟਿੰਗ ਦੌਰਾਨ ਬਹੁਤ ਮੌਜ-ਮਸਤੀ ਕੀਤੀ ਅਤੇ ਕਈ ਤਰ੍ਹਾਂ ਦਾ ਭੋਜਨ ਛਕਿਆ ਤੇ ਉਸ ਨੇ ਮੈਨੂੰ ਪਰਾਂਠੇ ਵੀ ਖੁਆਏ... ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨੀ ਮੌਜ-ਮਸਤੀ ਕਿਸੇ ਹੋਰ ਫ਼ਿਲਮ ਦੀ ਸ਼ੂੂਟਿੰਗ ਦੌਰਾਨ ਕਰ ਸਕਾਂਗੀ। ਮੈਂ ਫਿਲਮ ਵਿੱਚ ਅਮਰਜੋਤ ਕੌਰ ਵਰਗੀ ਦਿਖਣ ਲਈ ਆਪਣਾ 15 ਕਿੱਲੋ ਭਾਰ ਵਧਾਇਆ। ਅਮਰਜੋਤ ਕੌਰ ਗਰਭ ਅਵਸਥਾ ਵਿੱਚ ਵੀ ਸ਼ੋਅ ਕਰਦੀ ਹੁੰਦੀ ਸੀ ਅਤੇ ਫਿਲਮ ਵਿੱਚ ਮੈਂ ਵੀ ਉਸੇ ਤਰ੍ਹਾਂ ਕੀਤਾ ਹੈ।’’ ਜਾਣਕਾਰੀ ਅਨੁਸਾਰ ਇਹ ਫਿਲਮ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਆਧਾਰਿਤ ਸੱਚੀ ਕਹਾਣੀ ਹੈ। ਉਨ੍ਹਾਂ ਵੇਲਿਆਂ ਵਿੱਚ ਚਮਕੀਲਾ ਦਾ ਲੋਕਾਂ ਵਿਚ ਬਹੁਤ ਆਧਾਰ ਸੀ। ਇਕ ਸ਼ੋਅ ਦੌਰਾਨ ਇਸ ਗਾਇਕ ਜੋੜੀ ਦੀ ਹੱਤਿਆ ਕਰ ਦਿੱਤੀ ਗਈ ਸੀ। -ਆਈਏਐੱਨਐੱਸ

Advertisement

Advertisement
Author Image

Advertisement
Advertisement
×