ਗੱਗੀ ਠੁਕਰਾਲ ਪੰਜਵੀਂ ਵਾਰ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਬਣੇ
ਭਗਵਾਨ ਦਾਸ ਸੰਦਲ
ਦਸੂਹਾ, 26 ਅਕਤੂਬਰ
ਇਥੇ ਅਮਰੀਕ ਸਿੰਘ ਗੱਗੀ ਠੁਕਰਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਲਗਾਤਾਰ ਪੰਜਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਸਬੰਧੀ ਪ੍ਰੀਤਮ ਮਾਲ ਦੇ ਵਿਊ ਪਾਰਟੀ ਹਾਲ ਵਿੱਚ ਹੋਈ ਇਕੱਤਰਤਾ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਸਣੇ 150 ਤੋਂ ਵੱਧ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਖਜ਼ਾਨਚੀ ਰਾਕੇਸ਼ ਮਹਾਜਨ ਨੇ ਵਪਾਰੀਆਂ ਨੂੰ ਜੀ ਆਇਆ ਆਖਿਆ। ਮਗਰੋਂ ਰਵਿੰਦਰ ਰਵੀ ਸ਼ਿੰਗਾਰੀ ਵੱਲੋਂ ਪ੍ਰਧਾਨਗੀ ਅਹੁਦੇ ਲਈ ਸ੍ਰੀ ਗੱਗੀ ਠੁਕਰਾਲ ਦੇ ਨਾਂ ਦੀ ਤਾਈਦ ਕੀਤੀ, ਜਿਸ ’ਤੇ ਸਮੂਹ ਵਪਾਰੀਆਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟਾਈ। ਸਰਪ੍ਰਸਤ ਅਵਤਾਰ ਸਿੰਘ ਠੁਕਰਾਲ ਨੇ ਸਮੂਹ ਵਪਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਸਿੰਘ ਠੁਕਰਾਲ, ਨਿਰਮਲ ਸਿੰਘ ਤਲਵਾੜ, ਹਰਬਿੰਦਰ ਸਿੰਘ ਕਲਸੀ, ਅਮਰਪ੍ਰੀਤ ਸੋਨੂੰ ਖਾਲਸਾ, ਤਰਸੇਮ ਸਿੰਘ ਖਾਲਸਾ, ਪੱਪ ਮਹਾਜਨ, ਰਾਜੂ ਠੁਕਰਾਲ, ਕੈਲਾਸ਼ ਡੋਗਰਾ, ਬਿੱਲਾ ਅਰੋੜਾ, ਮਿਹਰ ਸਿੰਘ ਕਾਲਾ, ਤਰਲੋਕ ਸਿੰਘ ਅਰੋੜਾ, ਭੁਪਿੰਦਰ ਰੰਜਨ, ਬਲਦੇਵ ਠਾਕੁਰ, ਸੁਖਵਿੰਦਰ ਰੰਮੀ, ਜਗਮੋਹਣ ਪੁਰੀ, ਸੋਨੂੰ ਭਾਟੀਆ, ਸੁਲੱਖਣ ਰਾਮ, ਜਸਵਿੰਦਰ ਸਿੰਘ, ਦਵਿੰਦਰ ਰੋਜ਼ੀ, ਪਰਮਜੀਤ ਸਿੰਘ ਪੰਮਾ, ਕੇਵਲ ਕ੍ਰਿਸ਼ਨ, ਜੇਮਜ਼ ਫਰੂਟ, ਪ੍ਰੇਮ ਕੁਮਾਰ ਮੌਜੂਦ ਸਨ।