For the best experience, open
https://m.punjabitribuneonline.com
on your mobile browser.
Advertisement

ਸੁਖਗੜ੍ਹ ਦੇ ਦੰਗਲ ’ਚ ਗਗਨ ਸੋਹਾਣਾ ਨੇ ਜਿੱਤੀ ਝੰਡੀ ਦੀ ਕੁਸ਼ਤੀ

07:04 AM Sep 15, 2024 IST
ਸੁਖਗੜ੍ਹ ਦੇ ਦੰਗਲ ’ਚ ਗਗਨ ਸੋਹਾਣਾ ਨੇ ਜਿੱਤੀ ਝੰਡੀ ਦੀ ਕੁਸ਼ਤੀ
ਝੰਡੀ ਦੀ ਕੁਸ਼ਤੀ ਸ਼ੁਰੂ ਕਰਾਉਂਦੇ ਹੋਏ ਪਿੰਡ ਦੇ ਪਤਵੰਤੇ। -ਫੋਟੋ: ਚਿੱਲਾ
Advertisement

ਐਸਏਐਸ ਨਗਰ(ਮੁਹਾਲੀ): ਪਿੰਡ ਸੁਖਗੜ੍ਹ ਦੇ ਗੁੱਗਾ ਮਾੜੀ ਮੇਲੇ ਉੱਤੇ ਹੋਏ ਦੰਗਲ ਵਿੱਚ ਦਰਜਨਾਂ ਭਲਵਾਨਾਂ ਨੇ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਗਗਨ ਸੋਹਾਣਾ ਨੇ ਪਰੀਤਾ ਫਿਰੋਜ਼ਪੁਰ ਨੂੰ ਹਰਾ ਕੇ ਜਿੱਤੀ। ਚਰਨ ਖੂਨੀਮਾਜਰਾ, ਗੋਪੀ ਕੁਰੜੀ, ਗੁਰਜਨ ਖੂਨੀਮਾਜਰਾ, ਬੱਗਾ ਆਲਮਪੁਰ, ਜੱਸੂ ਕੁਰੜੀ, ਹਰਜੀਤ ਫਿਰੋਜ਼ਪੁਰ, ਰਵੀ ਝੰਜੇੜੀ, ਕਾਕਾ ਆਲਮਪੁਰ ਆਦਿ ਪਹਿਲਵਾਨਾਂ ਦੀਆਂ ਕੁਸ਼ਤੀਆਂ ਬਹੁਤ ਫਸਵੀਆਂ ਰਹੀਆਂ। ਪਿੰਡ ਦੇ ਵਸਨੀਕ ਸਮਾਜ ਸੇਵੀ ਅਮਰਜੀਤ ਸਿੰਘ, ਮਨੀ ਸਿੰਘ ਪੰਚ, ਸੁੱਚਾ ਸਿੰਘ ਸਾਬਕਾ ਪੰਚ, ਗੁਰਮੀਤ ਸਿੰਘ ਸਾਬਕਾ ਸਰਪੰਚ, ਅਮਰਪਾਲ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਫੌਜੀ, ਲਖਬੀਰ ਸਿੰਘ, ਅਵਤਾਰ ਸਿੰਘ ਡੇਅਰੀਵਾਲਾ ਨੇ ਸਾਰੇ ਪਹਿਲਵਾਨਾਂ ਦਾ ਸਨਮਾਨ ਕੀਤਾ। ਪਹਿਲਵਾਨ ਬਲਦੇਵ ਸੰਭਾਲਕੀ ਰੈਫਰੀ ਸਨ ਤੇ ਲਖਵੀਰ ਮਾਣਕਪੁਰ ਨੇ ਕੁਮੈਂਟਰੀ ਕੀਤੀ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Author Image

Advertisement