ਸ਼ਹਿਣਾ ਦੀ ਨੁਹਾਰ ਬਦਲਣ ਲਈ ਦਿਆਂਗੇ ਗਰਾਂਟਾਂ ਦੇ ਗੱਫੇ: ਉਗੋਕੇ
ਪੱਤਰ ਪ੍ਰੇਰਕ
ਸ਼ਹਿਣਾ, 25 ਅਕਤੂਬਰ
ਗ੍ਰਾਮ ਪੰਚਾਇਤ ਸ਼ਹਿਣਾ ਵੱਲੋਂ ਬਾਬਾ ਫਲਗੂ ਦਾਸ ਦੇ ਧਾਰਮਿਕ ਅਸਥਾਨਾਂ ’ਤੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਉਚੇਚੇ ਤੌਰ ’ਤੇ ਸ਼ਾਮਲ ਹੋਏ। ਹਲਕਾ ਵਿਧਾਇਕ ਨੇ ਕਿਹਾ ਕਿ ਕਸਬੇ ਸ਼ਹਿਣਾ ’ਚ ਪਿਛਲੇ ਢਾਈ ਸਾਲਾਂ ਵਿੱਚ ਲੱਖਾਂ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਗਏ। ਹੁਣ ਜ਼ਿਮਨੀ ਚੋਣਾਂ ਕਾਰਨ ਲੱਗੇ ਚੋਣ ਜ਼ਾਬਤੇ ਦੇ ਹਟਣ ਪਿੱਛੋਂ ਕਸਬੇ ਸ਼ਹਿਣਾ ਦੀ ਨੁਹਾਰ ਬਦਲਣ ਲਈ ਗਰਾਂਟਾਂ ਦੇ ਗੱਫੇ ਦਿੱਤੇ ਜਾਣਗੇ। ਸਰਪੰਚ ਕਰਮਜੀਤ ਕੌਰ ਨੇ ਕਿਹਾ ਕਿ ਕਸਬਾ ਸ਼ਹਿਣਾ ਵਾਸੀਆਂ ਨੇ ਉਨ੍ਹਾਂ ਨੂੰ ਜਿਤਾ ਕੇ ਜੋ ਮਾਣ ਬਖ਼ਸ਼ਿਆ ਹੈ, ਉਸ ਦਾ ਮੁੱਲ ਵਿਕਾਸ ਕਾਰਜਾਂ ਨੂੰ ਕਰ ਕੇ ਮੋੜਿਆ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਾਜ਼ਮ ਸਿੰਘ ਫੌਜੀ, ਪੰਚ ਬੇਅੰਤ ਸਿੰਘ ਸਰਾ, ਮਲਕੀਤ ਕੌਰ ਸਹੋਤਾ, ਡਾ. ਅਨਿਲ ਕੁਮਾਰ ਗਰਗ, ਅਮਨ ਸਿੰਘ, ਨਵਤੇਜ ਸਿੰਘ ਨੰਬਰਦਾਰ, ਜਤਿੰਦਰ ਸਿੰਘ ਖਹਿਰਾ, ਹਰਨੇਕ ਸਿੰਘ ਸੈਕਟਰੀ, ਜਸਪਾਲ ਕੌਰ ਸਾਬਕਾ ਪੰਚ, ਚੈਰੀ ਗੋਸਲ ਪੰਚ ਆਦਿ ਹਾਜ਼ਰ ਸਨ।