ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਦਰੀ ਬਾਬਿਆਂ ਦਾ ਮੇਲਾ 7 ਤੋਂ

08:48 AM Oct 20, 2024 IST

ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਗਦਰੀ ਬਾਬਿਆਂ ਦਾ ਤਿੰਨ ਰੋਜ਼ਾ ਮੇਲਾ 7 ਨਵੰਬਰ ਤੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਲੱਗ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ 7 ਨਵੰਬਰ ਦੀ ਸ਼ਾਮ ਨੂੰ ਪੁਸਤਕ ਸਟਾਲਾਂ ਬਾਰੇ ਵਿਚਾਰ ਚਰਚਾ ਹੋਵੇਗੀ ਅਤੇ 8 ਨਵੰਬਰ ਨੂੰ ਦਿਨ ਸਮੇਂ ਕੁਇਜ਼, ਭਾਸ਼ਨ, ਪੇਂਟਿੰਗ ਤੇ ਗਾਇਨ ਮੁਕਾਬਲੇ ਹੋਣਗੇ। ਸ਼ਾਮ ਨੂੰ ਫਿਲਮ ਵੀ ਦਿਖਾਈ ਜਾਵੇਗੀ ਅਤੇ ਮੁੱਖ ਮਹਿਮਾਨ ਵਿਚਾਰ ਵੀ ਰੱਖਣਗੇ। ਵੱਡੇ ਮੇਲੇ ਵਾਲੇ ਦਿਨ 9 ਨਵੰਬਰ ਨੂੰ ਸਵੇਰੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਹਰਦੇਵ ਸਿੰਘ ਅਰਸ਼ੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਤੋਂ ਬਾਅਦ ਜਨਰਲ ਸਕੱਤਰ ਸਰੋਤਿਆਂ ਨੂੰ ਜੀ ਆਇਆਂ ਕਹਿਣਗੇ। ਹਰਦੇਵ ਸਿੰਘ ਅਰਸ਼ੀ ਦੇ ਭਾਸ਼ਨ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਧੰਨਵਾਦ ਵੀ ਕਰਨਗੇ। ਇਸ ਸਟੇਜ ਸੰਚਾਲਕ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਹੋਣਗੇ।

Advertisement

Advertisement