ਗਡਕਰੀ ਦਾ ਸੀਤਾਰਮਨ ਨੂੰ ਪੱਤਰ ਮੋਦੀ ਖ਼ਿਲਾਫ਼ ਅੰਦਰੂਨੀ ਅਸਹਿਮਤੀ ਦਾ ਸੰਕੇਤ: ਕਾਂਗਰਸ
10:32 PM Jul 31, 2024 IST
Advertisement
ਨਵੀਂ ਦਿੱਲੀ, 31 ਜੁਲਾਈ
Advertisement
ਕਾਂਗਰਸ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬੀਮਾ ਪ੍ਰੀਮੀਅਮ ’ਤੇ ਲੱਗਦਾ 18 ਫ਼ੀਸਦ ਜੀਐੱਸਟੀ ਹਟਾਉਣ ਬਾਰੇ ਲਿਖੇ ਪੱਤਰ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸੇਧਿਆ ਤੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅੰਦਰੂਨੀ ਅਸਹਿਮਤੀ ਕਰਾਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ, ‘‘ਬਜਟ ’ਤੇ ਵਿੱਤ ਮੰਤਰੀ ਸੀਤਾਰਮਨ ਨੂੰ ਨਿਤਿਨ ਗਡਕਰੀ ਦਾ ਪੱਤਰ ਯਕੀਨੀ ਤੌਰ ’ਤੇ ਅੰਦਰੂਨੀ ਅਸਹਿਮਤੀ ਅਤੇ ‘ਨਾਨ-ਬਾਇਓਲੌਜੀਕਲ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਰਾਜ਼ਗੀ ਦਾ ਸੰਕੇਤ ਹੈ।’’ -ਪੀਟੀਆਈ
Advertisement
Advertisement